ਪਿਛਲੇ ਇਕ ਸਾਲ ਤੋਂ ਬੰਦ ਪਿਆ ਟੋਲ ਪਲਾਜ਼ਾ ਰਾਤ ਸਮੇਂ ਦੇ ਰਿਹਾ ਹਾਦਸਿਆਂ ਨੂੰ ਸੱਦਾ ਪ੍ਰਸਾਸਨ ਇਸ ਨੂੰ ਖਤਮ ਕਰਕੇ ਸਿੱਧੀ ਸੜਕ ਬਣਾਉਣ ਦੀ ਮੰਗ - ਸਿੱਧੂ
ਬਰਨਾਲਾ 28 ਫਰਵਰੀ ਬਰਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾ ਵਿਖੇ ਲੱਗੇ ਟੋਲ ਪਲਾਜੇ ਨੂੰ ਲੱਗਭਗ ਇਕ ਸਾਲ ਹੋ ਗਿਆ ਪੰਜਾਬ ਸਰਕਾਰ ਵੱਲੋ ਬੰਦ ਕਰ ਦਿੱਤਾ ਗਿਆ ਸੀ ਹੁਣ ਉਹ ਉਜਾੜ ਬਣੇ ਟੋਲ ਪਲਾਜ਼ਾ ਰਾਤ ਵੇਲੇ ਸੜਕੀ ਹਾਦਸਿਆਂ ਨੂੰ ਦੇ ਰਿਹਾ ਸੱਦਾ ਇਹ ਜਾਣਕਾਰੀ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਉਹਨਾਂ ਕਿਹਾ ਕਿ ਇਹ ਟੋਲ ਪਲਾਜ਼ਾ ਤਿੰਨ ਰੋਡ ਡਿਵਾਈਡਰਾਂ ਨਾਲ ਲੈਸ ਹੈ ਜਿਸ ਨਾਲ ਉਥੇ ਮੌਜੂਦ ਸੜਕ ਚਾਰ ਬਰਾਬਰ ਹਿਸਿਆ ਵਿੱਚ ਵੰਡੀ ਹੋਈ ਹੈ ਜਦੋਂ ਇਹ ਪਲਾਜ਼ਾ ਚਾਲੂ ਸੀ ਤਾਂ ਇਥੇ ਸਟਾਫ ਅਤੇ ਚੰਗੀਆ ਲਾਈਟਾਂ ਨਾਲ ਲੈਸ ਸੀ ਅਤੇ ਇਸ ਟੋਲ ਪਲਾਜੇ ਦਾ ਪਤਾ ਚਲਦਾ ਸੀ ਕੇ ਟੋਲ ਪਲਾਜ਼ਾ ਆ ਗਿਆ ਪ੍ਰੰਤੂ ਇਸ ਦੇ ਬੰਦ ਹੋਣ ਬਾਦ ਇਹ ਪਲਾਜ਼ਾ ਸੁਨਸਾਨ ਹੋਇਆ ਪਿਆ ਹੈ ਰਾਤ ਵੇਲੇ ਕਿਸੇ ਭੀ ਡਰਾਈਵਰ ਦਾ ਵਾਹਨ ਡਿਵਾਈਡਰਾਂ ਨਾਲ ਟਕਰਾ ਕੇ ਹਾਦਸਾ ਗ੍ਰਹਿਸਥ ਹੋ ਸਕਦਾ ਹੈ ਜਿਸ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਸਿੱਧੂ ਨੇ ਪ੍ਰਸਾਸਨ ਅਤੇ ਸਰਕਾਰ ਤੋ ਤੋ ਪੁਰਜੋਰ ਮੰਗ ਕੀਤੀ ਕਿ ਇਸ ਟੋਲ ਪਲਾਜੇ ਨੂੰ ਤੁਰੰਤ ਢਾਹ ਕੇ ਸਾਰੇ ਰੋਡ ਡਿਵਾਈਡਰਾਂ ਨੂੰ ਖਤਮ ਕਰਕੇ ਉਥੇ ਸਿੱਧੀ ਸੜਕ ਬਣਾਈ ਜਾਵੇ ਤਾਕਿ ਬਿਨਾ ਵਜ੍ਹਾ ਹਾਦਸੇ ਨਾ ਵਾਪਰਨ ਜੇਕਰ ਇੱਕ ਮਹੀਨੇ ਵਿੱਚ ਇਸ ਟੋਲ ਪਲਾਜੇ ਨੂੰ ਖਤਮ ਨਾ ਕੀਤਾ ਗਿਆ ਤਾਂ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਜਤਿੰਦਰਪਾਲ ਸਿੰਘ ਚਹਿਲ ਗੁਰਮੀਤ ਸਿੰਘ ਧੌਲਾ ਜਗਸੀਰ ਸਿੰਘ ਕੁਰੜ ਪਰਜਿੱਤ ਸਿੰਘ ਕਿਰਪਲਸਿੰਘ ਵਾਲਾ ਜਸਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਇੰਦਰ ਸਿੰਘ ਮਾਨ।
ਫੋਟੋ - ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਜਗਸੀਰ ਸਿੰਘ ਕੁਰੜ ਜਤਿੰਦਰਪਾਲ ਚਹਿਲ ਅਤੇ ਹੋਰ ਭਾਜਪਾ ਆਗੂ ਮਹਿਲ ਕਲਾ ਟੋਲ ਪਲਾਜ਼ਾ ਤੇ।
0 comments:
एक टिप्पणी भेजें