ਧਨੌਲਾ ਚ ਲੱਖਾਂ ਰੁਪਏ ਨਗਦੀ ਦੇ ਨਾਲ ਸੋਨੇ ,ਚਾਂਦੀ ਗਹਿਣੇ ਚੋਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 4 ਫਰਵਰੀ ਧਨੌਲਾ
ਬੀਤੀ ਰਾਤ ਮੰਡੀ ਧਨੌਲਾ ਨੇੜੇ ਬਾਜ਼ਾਰ ਵਿਖੇ ਚੋਰਾਂ ਨੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੇ ਨਾਲ ਗਹਿਰੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਪੋਪੀ ਪੁੱਤਰ ਹੁਕਮ ਚੰਦ ਜੋ ਕਿ ਬੱਸ ਸਟੈਂਡ ਬੱਸ ਧਨੌਲਾ ਵਿਖੇ ਕੱਪੜੇ ਪ੍ਰੈਸ ਕਰਨ ਦੀ ਦੁਕਾਨ ਕਰਦਾ ਹੈ ਉਸ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਤਿੰਨ ਫਰਵਰੀ ਨੂੰ ਜਲਾਲਾਬਾਦ ਆਪਣੇ ਰਿਸ਼ਤੇਦਾਰ ਦੇ ਵਿਆਹ ਗਏ ਹੋਏ ਸੀ। ਬੀਤੀ ਰਾਤ 10 ਵਜੇ ਤੋਂ ਬਾਅਦ ਕਰੀਬ ਚੋਰਾਂ ਨੇ ਉਸਦੇ ਘਰ ਦਾ ਬਾਹਰਲਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਜਿਨਾਂ ਨੇ ਕਮਰਿਆਂ ਵਿੱਚ ਕੱਪੜਿਆਂ ਦੀ ਢਾਈ ਘੰਟੇ ਫਰੋਲਾ ਫਰਾਲੀ ਕਰਕੇ ਇੱਕ ਸੋਨੇ ਦਾ ਸੈੱਟ ,ਦੋ ਸੋਨੇ ਦੀਆਂ ਚੇਨੀਆਂ ਚਾਂਦੀ ਦੀਆਂ ਪੰਜੇਬਾਂ , ਚਾਂਦੀ ਦੇ 6 ਸਿੱਕੇ, ਇੱਕ ਚਾਂਦੀ ਦਾ ਗੁੱਟ ਅਤੇ 1ਲੱਖ 58500 ਰੁਪਏ ਨਗਦ ਚੋਰੀ ਕਰਕੇ ਲੈ ਗਏ। ਰਾਜਿੰਦਰ ਕੁਮਾਰ ਪੋਪੀ ਨੇ ਦੱਸਿਆ ਕਿ ਜਦੋਂ ਅਸੀਂ ਸਵੇਰੇ 4 ਵਜੇ ਘਰ ਵਾਪਸ ਆ ਕੇ ਦੇਖਿਆ ਤਾਂ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਦੇਖਿਆ ਤੇ ਸਾਡੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਅਸੀਂ ਸਾਰਾ ਦੇਖਿਆ ਤਾਂ ਸਾਡਾ ਉਕਤ ਸਮਾਨ ਗਾਇਬ ਸੀ ਜਿਸ ਕਰਕੇ ਤਕਰੀਬਨ ਸਾਡਾ ਸੱਤ ਤੇ 8 ਲੱਖ ਦੇ ਵਿੱਚ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਇਸ ਮੌਕੇ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਅਗਰਵਾਲ ਸਭਾ ਪ੍ਰਧਾਨ ਅਰੂਨ ਕੁਮਾਰ ਰਾਜੂ , ਗਉਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ , ਰਕੇਸ਼ ਕੁਮਾਰ ਮਿੱਤਲ ਭਾਂਡਿਆਂ ਵਾਲੇ, ਨੰਦ ਲਾਲ ਜੀ ਬੰਸਲ ਕੱਪੜੇ ਵਾਲੇ , ਮਿੱਠਣ ਲਾਲ ਗਰਗ ਅਤੇ ਹੋਰ ਬਾਜ਼ਾਰ ਦੇ ਮੋਹਤਵਰ ਵਿਅਕਤੀਆਂ ਨੇ ਧਨੌਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਇਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ ਤਾਂ ਕਿ ਕਿਸੇ ਦੇ ਹੋਰ ਇਹ ਚੋਰ ਨੁਕਸਾਨ ਨਾ ਕਰ ਸਕਣ । ਐਸਐਚਓੰ ਇੰਸ ਲਖਵੀਰ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕੈਮਰੇ ਖੰਗਾਲੇ ਜਾ ਰਹੇ ਹਨ ਜਿਨ੍ਹਾਂ ਮੱਦਦ ਨਾਲ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
0 comments:
एक टिप्पणी भेजें