Contact for Advertising

Contact for Advertising

Latest News

शनिवार, 22 फ़रवरी 2025

ਧਨੌਲਾ ਚ ਚੋਰੀਆਂ ਕਰਨ ਵਾਲੇ ਪੁਲਿਸ ਦੇ ਚੜੇ ਅੜਿੱਕੇ

 ਧਨੌਲਾ ਚ ਚੋਰੀਆਂ ਕਰਨ ਵਾਲੇ ਪੁਲਿਸ ਦੇ ਚੜੇ ਅੜਿੱਕੇ 



 ਕਿਸੇ ਵੀ ਦੋਸ਼ੀ ਨੇ ਬਖਸ਼ਿਆ ਨਹੀਂ ਜਾਵੇਗਾ - ਐਸਐਚਓ ਇੰਸ . ਲਖਬੀਰ ਸਿੰਘ


 ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 21 ਫਰਵਰੀ :- ਪਿਛਲੇ ਦਿਨੀ ਤਨੂਲਾ ਵਿੱਚ ਹੋਈਆਂ ਚੋਰੀਆਂ ਨੂੰ ਧਨੌਲਾ ਪੁਲਿਸ ਵੱਲੋਂ ਦੋ ਚੋਰਾਂ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚ ਓ ਇੰਸਪੈਕਟਰ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ  ਕਿ ਰਾਜਿੰਦਰ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਨੇੜੇ ਪੁਰਾਣੀ ਸਬਜੀ ਮੰਡੀ ਧਨੌਲਾ ਜੋ ਬੱਸ ਸਟੈਂਡ ਧਨੌਲਾ ਨਜਦੀਕ ਡਰਾਈਕਲੀਨ ਦੀ ਦੁਕਾਨ ਕਰਦਾ ਹੈ। ਮਿਤੀ 03/02/2025 ਨੂੰ ਦੁਪਹਿਰ ਤੋਂ ਬਾਅਦ ਮੁਦਈ ਰਾਜਿੰਦਰ ਕੁਮਾਰ ਅਤੇ ਉਸਦਾ ਪਰਿਵਾਰ ਘਰ ਦੇ ਮੇਨ ਗੇਟ ਨੂੰ ਜਿੰਦਰਾ ਲਗਾ ਕੇ ਸਹਿਰ ਜਲਾਲਾਬਾਦ ਵਿਖੇ ਵਿਆਹ ਦੇ ਪ੍ਰੋਗਰਾਮ ਪਰ ਚਲੇ ਗਏ ਸੀ। ਮਿਤੀ 04/02/2025 ਨੂੰ ਜਦੋਂ ਇਹ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਆਪਣੇ ਘਰ ਧਨੌਲਾ ਵਿਖੇ ਆਏ ਤਾਂ ਦੇਖਿਆ ਕਿ ਘਰ ਦਾ ਮੇਨ ਗੇਟ ਖੁੱਲਾ ਪਿਆ ਸੀ, ਮੇਨ ਗੇਟ ਪਰ ਲਗਾਇਆ ਜਿੰਦਰਾ ਗਾਇਬ ਸੀ, ਘਰ ਅੰਦਰ ਸਾਰੇ ਕਮਰਿਆ ਦੇ ਗੇਟ ਖੁੱਲੇ ਪਏ ਸਨ, ਕਮਰਿਆ ਵਿੱਚ ਸਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀਆ ਖੁੱਲੀਆ ਪਈਆ ਸਨ। ਮੁਦਈ ਰਾਜਿੰਦਰ ਕੁਮਾਰ ਨੇ ਆਪਣੇ ਘਰ ਵਿੱਚ ਰੱਖੇ ਸਮਾਨ ਨੂੰ ਚੈਕ ਕੀਤਾ ਤਾਂ ਕਮਰੇ ਅੰਦਰ ਪਈ ਅਲਮਾਰੀ ਵਿੱਚੋ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਦੁਸਰੇ ਕਮਰੇ ਵਿੱਚ ਪਏ ਬੈਡਾ ਦੀ ਢੋਅ ਵਿੱਚੋ ਕਰੀਬ 01 ਲੱਖ 60 ਹਜਾਰ ਰੁਪਏ ਦੀ ਨਗਦੀ ਗਾਇਬ ਸਨ। ਜਿੰਨਾਂ ਨੂੰ ਮਿਤੀ 03,04/02/2025 ਦੀ ਦਰਮਿਆਨੀ ਰਾਤ ਨੂੰ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆ ਇਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਚੋਰੀ ਕਰਕੇ ਲੈ ਗਏ ਸਨ। ਜਿਸਤੇ ਨਾਮਲੂਮ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ 15 ਮਿਤੀ 04/02/2025 ਅ/ਧ 331(4), 305 BNS ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ ਸੀ।


ਜਿਸ ਸਬੰਧੀ ਮੁਕੱਦਮਾ ਦੇ ਦੋਸੀਆਨ ਨੂੰ ਟਰੇਸ ਕਰਨ ਲਈ ਸ੍ਰੀ ਸੰਦੀਪ ਕੁਮਾਰ ਮਲੀਕ SSP ਸਾਹਿਬ ਬਰਨਾਲਾ ਜੀ ਅਤੇ ਸ੍ਰੀ ਸੰਦੀਪ ਸਿੰਘ ਮੰਡ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਜੀ ਦੇ ਦਿਸਾ ਨਿਰਦੇਸਾ ਹੇਠ ਵੱਖ ਵੱਖ ਟੀਮਾ ਬਣਾਈਆ ਗਈਆ ਸਨ, ਜਿੰਨਾ ਦੀ ਅਗਵਾਈ ਡੀਐਸਪੀ ਸ . ਸਤਵੀਰ ਸਿੰਘ ਬੈਂਸ  ਬਰਨਾਲਾ ਕਰ ਰਹੇ ਸਨ। ਜਿੰਨਾ ਵੱਲੋ ਮੁਕੱਦਮਾ  ਟੀਮ ਦੁਆਰਾ ਉਕਤ ਨੂੰ ਟਰੇਸ ਕਰਦੇ ਹੋਏ ਦੋਰਨੇ ਤਫਤੀਸ ਵਾਰਦਾਤ ਨੂੰ ਅਨਜਾਮ ਦੇਣ ਵਾਲੇ ਵਿਅਕਤੀਆ ਸੋਮਾ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਜਖੇਪਲ, ਜਿਲ੍ਹਾ ਸੰਗਰੂਰ, ਸੀਰਾ ਸਿੰਘ ਪੁੱਤਰ ਦਰਸਨ ਸਿੰਘ ਅਤੇ ਜੱਗਾ ਸਿੰਘ ਉਰਫ ਜੋਗਾ ਪੁੱਤਰ ਕਰਨੈਲ ਸਿੰਘ ਵਾਸੀਆਨ ਪਰਸਰਾਮ ਮੁਹੱਲਾ ਭੀਖੀ, ਜਿਲ੍ਹਾ ਮਾਨਸਾ ਦੋਸੀਆਨ ਨਾਜਮਦ ਕੀਤੇ ਗਏ। ਦੌਰਾਨੇ ਤਫਤੀਸ ਮਿਤੀ 19-02-2025 ਨੂੰ ਦੋਸੀਆਨ ਸੋਮਾ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਬਖਸੀਵਾਲ ਰੋਡ, ਹੰਬਲਕੀ ਬਸਤੀ ਜੰਖੇਪਲ, ਜਿਲ੍ਹਾ ਸੰਗਰੂਰ ਅਤੇ ਸੀਰਾ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਵਾਰਡ ਨੰਬਰ 01 ਪਰਸਰਾਮ ਮੁਹੱਲਾ ਭੀਖੀ, ਜਿਲ੍ਹਾ ਮਾਨਸਾ ਹਸਬ ਜਾਬਤਾ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਦੋਸੀਆਨ ਸੋਮਾ ਸਿੰਘ ਅਤੇ ਸੀਰਾ ਸਿੰਘ ਉਕਤਾਨ ਪਾਸੋ 04 ਚਾਂਦੀ ਦੇ ਸਿੱਕੇ, 01 ਚਾਂਦੀ ਦਾ ਨਾਰੀਅਲ, 02 ਜੋੜੀਆ ਚਾਂਦੀ ਦੀਆ ਪੰਜੇਬਾ, 02 ਚਾਂਦੀ ਦੇ ਕੜੇ, 10 ਚਾਂਦੀ ਦੀਆ ਛਾਂਪਾ ਅਤੇ 01 ਚਾਂਦੀ ਦੀ ਡੱਬੀ ਅਤੇ ਵਕੂਆ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਨੰਬਰੀ PB 09K 3684 ਮਾਰਕਾ ਹੀਰੋ ਹਾਂਡਾ ਰੰਗ ਕਾਲਾ ਬਰਾਮਦ ਕਰਵਾਇਆ ਗਿਆ। ਇਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਤੇ ਸਬ ਇੰਸ . ਗੁਰਜੰਟ ਸਿੰਘ, ਹੌਲਦਾਰ ਜਸਪਾਲ ਸਿੰਘ ,ਕਾਂਸਟੇਬਲ  ਗੁਰਦੀਪ ਸਿੰਘ ਆਦਿ ਮੌਜੂਦ ਸਨ।

ਧਨੌਲਾ ਚ ਚੋਰੀਆਂ ਕਰਨ ਵਾਲੇ ਪੁਲਿਸ ਦੇ ਚੜੇ ਅੜਿੱਕੇ
  • Title : ਧਨੌਲਾ ਚ ਚੋਰੀਆਂ ਕਰਨ ਵਾਲੇ ਪੁਲਿਸ ਦੇ ਚੜੇ ਅੜਿੱਕੇ
  • Posted by :
  • Date : फ़रवरी 22, 2025
  • Labels :
  • Blogger Comments
  • Facebook Comments

0 comments:

एक टिप्पणी भेजें

Top