*ਜਥੇਦਾਰ ਗੁਰਬਚਨ ਸਿੰਘ ਬਿੱਲੂ ਜੀ ਨੂੰ ਵੱਖ ਵੱਖ ਆਗੂਆਂ ਸਮੇਤ ਇਲਾਕੇ ਭਰ ਦੇ ਲੋਕਾਂ ਨੇ ਸਰਧਾਜਲੀਆਂ ਭੇਟ ਕੀਤੀਆਂ*
ਬਰਨਾਲਾ, 7 ਫਰਵਰੀ (ਕੇਸ਼ਵ ਵਰਦਾਨ ਪੁੰਜ) : ਟਕਸਾਲੀ ਅਕਾਲੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਜੀ ਨੂੰ ਇਲਾਕੇ ਭਰ ਦੀਆਂ ਰਾਜਨੀਤਕ, ਸਮਾਜਿਕ, ਧਾਰਮਿਕ, ਜਨਤਕ ਜਥੇਬੰਦੀਆਂ ਦੇ ੇਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਰਧਾਜਲੀਆਂ ਭੇਟ ਕੀਤੀਆਂ। ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਨਮਿੱਤ ਪਾਠ ਦੇ ਭੋਗ ਸਮੇਂ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ ਵਾਲਿਆਂ ਦੇ ਜਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਗਗਨਜੀਤ ਸਿੰਘ, ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁਨੰਸ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਇਕਬਾਲ ਸਿੰਘ ਝੂੰਦਾ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਕੰਤਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਅੰਗਦਪ੍ਰਤਾਪ ਸਿੰਘ ਬਰਨਾਲਾ, ਸ੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਪਰਮਜੀਤ ਸਿੰਘ ਖਾਲਜਾ ਅਤੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਨੇ ਸਰਧਾਂਜਲੀਆਂ ਭੇਟ ਕਰਦਿਆਂ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਗੁਰਸਿੱਖੀ ਵਾਲੇ ਜੀਵਨ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ ਅਤੇ ਸਿੱਖ ਪੰਥ ਲਈ ਉਮਰ ਭਰ ਵਫਾਦਾਰੀ ਨਿਭਾਈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਗੁਰਜੰਟ ਸਿੰਘ ਬਰਨਾਲਾ, ਗੁਰਜਿੰਦਰ ਸਿੰਘ ਸਿੱਧੂ, ਗੁਰਜੰਟ ਸਿੰਘ ਕੱਟੂ, ਬੀਬੀ ਸੁਰਿੰਦਰ ਕੌਰ ਬਾਲੀਆਂ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤਰਨਜੀਤ ਸਿੰਘ ਦੁੱਗਲ, ਐੱਸ ਡੀ ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ, ਹਰਦੇਵ ਸਿੰਘ ਬਾਜਵਾ, ਮੱਖਣ ਸਿੰਘ ਧਨੌਲਾ, ਐਡਵੋਕੇਟ ਰਿਸੂ ਗਰਗ ਚੰਡੀਗੜ੍ਹ, ਸੰਤੋਖ ਗਿੱਲ, ਸੁਰਜੀਤ ਸਿੰਘ ਠੀਕਰੀਵਾਲਾ, ਸੰਜੀਵ ਸੋਰੀ, 16 ਏਕੜ ਕਾਲੋਨੀ ਦੇ ਪ੍ਰਧਾਨ ਮਦਨ ਲਾਲ ਬਾਂਸਲ ,ਕੁਲਜੀਤ ਮਾਰਕੰਡਾ , ਕਾਂਗਰਸੀ ਆਗੂ ਮਹੇਸ਼ ਲੋਟਾ ,ਸਾਬਕਾ ਐਮ ਸੀ ਜੱਗਾ ਸਿੰਘ, ਐਮ ਸੀ ਮਲਕੀਤ ਸਿੰਘ ਅਤੇ ਹਰਵਿੰਦਰ ਸੋਨੀ ਜਾਗਲ, ਦਰਸਨ ਸਿੰਘ ਭਰੀ ਸਟੈਂਡਰਡ ਵਾਲੇ, ਸਰਪੰਚ ਪ੍ਰਗਟ ਸਿੰਘ ਨਾਈਵਾਲਾ, ਰਣਧੀਰ ਧੀਰਾ, ਧੰਨਾ ਸਿੰਘ ਬਾਜਵਾ ਨੇ ਵੀ ਹਾਜਰੀ ਲਵਾਈ। ਸਟੇਜ ਸਕੱਤਰ ਦਾ ਫਰਜ ਜਗਸੀਰ ਸਿੰਘ ਸੰਧੂ ਨੇ ਨਿਭਾਇਆ। ਸਾਬਕਾ ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ, ਅਰਵਿੰਦ ਖੰਨਾ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਫੋਨ 'ਤੇ ਦੁੱਖ ਸਾਂਝਾ ਕੀਤਾ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾ ਰਾਕੇਸ਼ ਪੁੰਜ,ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟਸ ਯੂਨੀਅਨ,ਜਰਨਲਿਸਟਸ ਐਸੋਸੀਏਸ਼ਨ ਬਰਨਾਲਾ, ਬਰਨਾਲਾ ਪ੍ਰੈਸ ਕਲੱਬ, ਏਕਤਾ ਪ੍ਰੈਸ ਕਲੱਬ ਬਰਨਾਲਾ, ਆਜਾਦ ਪ੍ਰੈਸ ਕਲੱਬ ਬਰਨਾਲਾ ਨੇ ਸੋਕ ਸੰਦੇਸ਼ ਭੇਜ ਕੇ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਸਪੁੱਤਰਾਂ ਬਲਵੰਤ ਸਿੰਘ, ਤਰਲੋਕ ਸਿੰਘ ਅਤੇ ਪੱਤਰਕਾਰ ਬਲਜਿੰਦਰ ਸਿੰਘ ਚੌਹਾਨ ਨਾਲ ਦੁੱਖ ਸਾਂਝਾ ਕੀਤਾ ਗਿਆ।
0 comments:
एक टिप्पणी भेजें