ਕਾਂਵੜ ਸ਼ਿਵਰ ਧਨੌਲਾ ਵਿਖੇ ਪਹਿਲੀ ਰਾਤ ਅਤੇ ਦੂਜੇ ਦਿਨ ਨੂੰ ਸ਼ਿਵ ਭਗਤਾਂ ਨੇ ਲਾਈਆਂ ਰੌਣਕਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਫਰਵਰੀ :- ਸ੍ਰੀ ਮਹਾਵੀਰ ਕਾਬੜ ਸੇਵਾ ਸੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੈਕ ਸਾਈਡ ਬੱਸ ਸਟੈਂਡ ਧਨੌਲਾ ਵਿਖੇ ਬਾਬਾ ਪੰਕਜ ਗੌਤਮ ਦੀ ਅਗਵਾਈ ਹੇਠ ਲਗਾਏ 23 ਵਾਂ ਕਾਂਬੜ ਸ਼ਿਵਰ ਦੀ ਪਹਿਲੀ ਰਾਤ ਤੇ ਦੂਜੇ ਦਿਨ ਭਾਰੀ ਵਿੱਚ ਗਿਣਤੀ ਵਿੱਚ ਪਹੁੰਚੇ ਕਾਂਬੜੀਆਂ ਨੇ ਬਾਬਾ ਭੋਲੇ ਨਾਥ ਦੇ ਭਜਨਾ ਤੇ ਨਾਚ ਕਰਕੇ ਖੂਬ ਰੌਣਕਾਂ ਲਾਈਆਂ।। ਬਾਬਾ ਪੰਕਜ ਗੌਤਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਵਰ ਦੌਰਾਨ ਤਿੰਨ ਮੋਬਾਇਲ ਗੱਡੀਆਂ ਪਟਿਆਲੇ ਤੱਕ ਕਾਵੜੀਆਂ ਦੀ ਸੇਵਾ ਲਈ ਦਿਨ ਰਾਤ ਚੱਲਦੀਆਂ ਹਨ। ਉਹਨਾਂ ਦੱਸਿਆ ਕਿ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ 6 ਮਹੀਨੇ ਬਾਅਦ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲਾਇਆ ਜਾਂਦਾ ਹੈ ਜਿਸ ਵਿੱਚ ਕਾਬੜੀਆਂ ਲਈ ਦਵਾਈਆਂ, ਰਹਿਣ ਸਹਿਣ ,ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ ।ਇਹ ਸ਼ਿਵਰ ਦਿਨ ਰਾਤ ਕਾਵੜੀਆ ਦੀ ਸੇਵਾ ਲਈ ਚੱਲਦਾ ਰਹੇਂਗਾ । ਇਸ ਮੌਕੇ ਤੇ ,ਗੌਰਵ ਬਾਸਲ,ਬੰਟੀ ਮਿਸਤਰੀ ਸਾਹਿਲ ਬਾਂਸਲ, ਟਿੰਕੂ ਬਾਂਸਲ, ਕਾਲਾ, ਮਿੰਟੂ ਕਾਲੇਕੇ , ਅਨੂਪ ਰਾਏਕਾ, ਸਾਹਿਲ ਸ਼ਰਮਾ,ਰਮਨ ਗਰਗ, ਗੱਬਰ, ਮਨਿੰਦਰ ਟੈਨਾ, ਲਖਵਿੰਦਰ ਸਿੰਘ, ਜੱਗੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੇਵਾਦਾਰ ਸਨ।
0 comments:
एक टिप्पणी भेजें