ਪਹਿਲੀ ਵਾਰ ਬਣੀ ਐਮ ਐਲ ਏ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਕੇ ਭਾਜਪਾ ਨੇ ਸਾਬਤ ਕੀਤਾ ਕੇ ਇਹ ਆਮ ਵਰਕਰਾਂ ਦੀ ਪਾਰਟੀ ਹੈ ਧਨਾਢ ਪਰਿਵਾਰਾਂ ਦੀ ਨਹੀਂ - ਸਿੱਧੂ
ਕੇਸ਼ਵ ਵਰਦਾਨ ਪੁੰਜ
ਬਰਨਾਲਾ 20 ਫਰਵਰੀ
ਦਿੱਲੀ ਵਿੱਚ ਪਹਿਲੀ ਵਾਰ ਐਮ ਐਲ ਏ ਬਣੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਇਹ ਸਾਬਤ ਕਰ ਦਿੱਤਾ ਕੇ ਪਾਰਟੀ ਵਿੱਚ ਆਮ ਵਰਕਰਾਂ ਦੀ ਪੁੱਛ ਪੜਤਾਲ ਹੈ ਧਨਾਢ ਪਰਿਵਾਰਾਂ ਦੀ ਨਹੀਂ ਇਹ ਵਿਚਾਰ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ਼ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਭਾਜਪਾ ਵਰਕਰਾਂ ਨੂੰ ਪੱਤੀ ਰੋਡ ਤੇ ਸਬੋਧਨ ਕਰਨ ਮੌਕੇ ਪ੍ਰਗਟ ਕੀਤੇ ਉਹਨਾਂ ਕਿਹਾ ਕਿਸੇ ਭੀ ਹੋਰ ਪਾਰਟੀ ਦਾ ਅਜਿਹਾ ਕਲਚਰ ਨਹੀਂ ਕੇ ਆਮ ਵਰਕਰਾਂ ਨੂੰ ਉਪਰ ਚੁੱਕਿਆ ਜਾਵੇ ਇਹ ਦੂਰ ਅੰਦੇਸੀ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਹੈ ਪਹਿਲਾ ਭੀ ਉਹਨਾਂ ਨੇ ਅਤੇ ਸਮੁੱਚੀ ਭਾਜਪਾ ਹਾਈ ਕਮਾਂਡ ਨੇ ਰਾਜਸਥਾਨ ਰਾਜ ਵਿੱਚ ਪਹਿਲੀ ਵਾਰ ਬਣੇ ਐਮ ਐਲ ਏ ਸ੍ਰੀ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰੱਚ ਕੇ ਭਾਜਪਾ ਨੇ ਸਾਬਤ ਕੀਤਾ ਹੈ ਕੇ ਪਾਰਟੀ ਪਰਿਵਾਰਵਾਦ ਤੋ ਕੋਹਾ ਦੂਰ ਹੈ ਅਤੇ ਆਮ ਵਰਕਰਾਂ ਦੀ ਕਦਰ ਕਰਨ ਵਾਲੀ ਪਾਰਟੀ ਹੈ। ਤੇ ਹੁਣ ਦੂਸਰੀ ਵਾਰ ਪਾਰਟੀ ਨੇ ਸਾਬਤ ਕਰ ਦਿੱਤਾ ਦਿੱਲੀ ਵਿੱਚ ਪਹਿਲੀ ਵਾਰ ਐਮ ਐਲ ਏ ਬਣੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾ ਕੇ ਦੂਸਰੇ ਪਾਸੇ ਬਾਕੀ ਪਾਰਟੀਆਂ ਜਿਵੇਂ ਕਾਗਰਸ ਆਮ ਆਦਮੀ ਪਾਰਟੀ ਬਹੁਜਨ ਸਮਾਜ ਅਕਾਲੀ ਦਲ ਤਿਰਨਾਮੂਲ ਕਾਗਰਸ ਤੇਲਗੂ ਦੇਸਮ ਆਦਿ ਪਾਰਟੀਆ ਧਨਾਢਵਾਦ ਅਤੇ ਪਰਿਵਾਰਵਾਦ ਵਿੱਚ ਬੁਰੀ ਤਰਾ ਲਿਪਟ ਹਨ।ਭਾਵੇਂ ਦੂਸਰਿਆਂ ਪਾਰਟੀਆ ਸਿਰਫ ਆਮ ਆਦਮੀ ਦੀਆ ਗੱਲਾਂ ਹੀ ਕਰਦਿਆਂ ਹਨ ਅਤੇ ਭਾਜਪਾ ਗੱਲਾ ਨਹੀਂ ਕਰ ਕੇ ਦਿਖਾਉਂਦੀ ਹੈ ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕੇ ਪੰਜਾਬ ਦੇ ਲੋਕ ਦਿੱਲੀ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਕੇ ਭਾਜਪਾ ਨੂੰ ਇਕ ਮੌਕਾ ਦੇਣਗੇ । ਸਿੱਧੂ ਨੇ ਪੰਜਾਬ ਦੀ ਆਪ ਸਰਕਾਰ ਪਾਰਟੀ ਦੀ ਦਿੱਲੀ ਵਿੱਚ ਹੋਈ ਨਮੋਸ਼ੀ ਭਰੀ ਹਾਰ ਤੋ ਬਾਦ ਸੁਧਾਰਾ ਦੀ ਗੱਲ ਜੋਰਾ ਸੋਰਾ ਨਾਲ ਕਰਨ ਲੱਗ ਪਈ ਤੇ ਇਸੇ ਕੜੀ ਤਹਿਤ ਬਹੁਤ ਸਾਰੇ ਸਰਕਾਰੀ ਮੁਲਾਜਮਾਂ ਨੂੰ ਬਰਖਾਸਤ ਕੀਤਾ ਹੈ ਮੈ ਪੁੱਛਣਾ ਚਾਹੁੰਦਾ ਹਾਂ ਜਿਹੜੇ ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਫ਼ਰਸ ਤੋ ਅਰਸ ਤੇ ਪਹੁੰਚ ਗਏ ਹਨ ਅਤੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਤਿੰਨ ਸਾਲਾ ਵਿੱਚ ਬਣ ਬੈਠੇ ਹਨ ਉਹਨਾਂ ਲੀਡਰਾਂ ਤੇ ਮੁਖੀਆ ਜੀ ਤੁਸੀ ਕੀ ਕਾਰਵਾਈ ਕਰੋਗੇ ਇਸ ਮੌਕੇ ਸਿੱਧੂ ਦੇ ਨਾਲ ਜਗਸੀਰ ਸਿੰਘ ਜਤਿੰਦਰਪਾਲ ਸਿੰਘ ਪ੍ਰਜੀਤ ਸਿੰਘ ਸਰਵਨ ਸਿੰਘ ਜਗਦੀਸ਼ ਕੁਮਾਰ ਸੌਰਵ ਕੁਮਾਰ ਗੁਰਦੇਵ ਸਿੰਘ ਮੱਕੜ ਪਾਲ ਸਿੰਘ ਆਦਿ ਆਗੂ ਅਤੇ ਵਰਕਰ ਹਾਜਰ ਸਨ
ਫੋਟੋ - ਭਾਜਪਾ ਹਲਕਾ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਭਾਜਪਾ ਵਰਕਰ ਮੀਟਿੰਗ ਤੋਂ ਬਾਦ ਪ੍ਰੈਸ ਨੋਟ ਜਾਰੀ ਕਰਦੇ ਹੋਏ।
0 comments:
एक टिप्पणी भेजें