ਸੁਖਬੀਰ ਬਾਦਲ, ਏ, ਡੀ, ਜੀ ਪੀ ਕਪਿਲ ਦੇਵ,ਸਮੇਤ ਵੱਖ ਵੱਖ ਆਗੂਆਂ ਵੱਲੋ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ।
ਜਥੇਦਾਰ ਗੁਰਬਚਨ ਸਿੰਘ ਬਿੱਲੂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਮਿੱਤੀ 7 ਫਰਵਰੀ ਨੂੰ ਬਾਬਾ ਕਾਲਾ ਮਹਿਰ ਵਿਖ਼ੇ ਹੋਵੇਗੀ
ਬਰਨਾਲਾ 2 ਫਰਵਰੀ ਇੱਕ ਸੱਚੇ ਸੁੱਚੇ ਟਕਸਾਲੀ ਅਕਾਲੀ ਆਗੂ ਸਾਰੀ ਉਮਰ ਨਿਰਸਵਾਰਥ ਲੋਕਾਂ ਦੀ ਅਤੇ ਪਾਰਟੀ ਦੀ ਸੇਵਾ ਕਰਨ ਵਾਲੇ ਬੇਦਾਗ ਸਖਸੀਅਤ ਗੁਰੂ ਘਰ ਦੇ ਸੇਵਾਦਾਰ ਬਾਣੀ ਦੇ ਧਾਰਨੀ ਜੱਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਬੇਵਕਤ ਦੁਨੀਆ ਨੂੰ ਅਲਵਿਦਾ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਏ, ਡੀ,ਜੀ,ਪੀ, ਰਾਵ ਕਪਿਲ ਦੇਵ, ਪਰਨੀਤ ਭਰਦਵਾਜ ਆਈ ਏ ਐਸ, ਪਰਮਿੰਦਰ ਸਿੰਘ ਢੀਂਡਸਾ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ,ਸਿਕੰਦਰ ਸਿੰਘ ਮਲੂਕਾ, ਸੰਤ ਬਲਵੀਰ ਘੁਣਸ, ਬਲਦੇਵ ਸਿੰਘ ਮਾਨ, ਸੁਰਿੰਦਰ ਪਾਲ ਸਿਬੀਆ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਰੁਪਿੰਦਰ ਸਿੰਘ ਸੰਧੂ ਆਦਿ ਆਗੂਆਂ ਵੱਲੋ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਕਰਯੋਗ ਹੈ ਕਿ ਜਥੇਦਾਰ ਗੁਰਬਚਨ ਸਿੰਘ ਬਿੱਲੂ ਪਿਛਲੇ ਕਈ ਸਾਲਾਂ ਤੋਂ ਪਰਵਾਰਕ ਕੰਮ ਕਾਰ ਤੋ ਵਿਹਲੇ ਸਨ ਕਿਉਕਿ ਉਹਨਾ ਸਾਰੀਆਂ ਜਿਮੇਵਾਰੀਆਂ ਆਪਣੇ ਤਿੰਨਾਂ ਪੁੱਤਰਾ ਨੂੰ ਸੰਭਾਲ ਦਿੱਤੀਆ ਸਨ ਜਥੇਦਾਰ ਜੀ ਦਿਨ ਦਾ ਬਹੁਤਾ ਹਿੱਸਾ ਭਜਨ ਬੰਦਗੀ ਅਤੇ ਨਾਮ ਸਿਮਰਨ ਹੀ ਕਰਦੇ ਰਹਿੰਦੇ ਸਨ ਉਹਨਾਂ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਜਥੇਦਾਰ ਜੀ ਬਹੁਤ ਹੀ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਦੀ ਹਰ ਇਲੈਕਸ਼ਨ ਵਿੱਚ ਪੂਰੀ ਸਿੱਦਤ ਨਾਲ ਹਰ ਡਿਊਟੀ ਨਿਭਾਉਂਦੇ ਸਨ ਬਿਨਾਂ ਕਿਸੇ ਓਹਦੇ ਦੀ ਲਾਲਸਾ ਅਤੇ ਬਿਨਾਂ ਕਿਸੇ ਸਵਾਰਥ ਤੋ ਉਨ੍ਹਾਂ ਪਾਵਰ ਵਿੱਚ ਰਹਿੰਦੇ ਹੋਏ ਵੀ ਕਦੇ ਆਪਣੇ ਲਈ ਕੁੱਝ ਨਹੀ ਲਿਤਾ ਉਹ ਹਮੇਸ਼ਾ ਗਰੀਬ ਲੋਕਾਂ ਦੀ ਮੱਦਦ ਨੂੰ ਤਰਜੀਹ ਦਿਂਦੇ ਸਨ ਉਹ ਮੋਹ ਮਾਇਆ ਤੋ ਪਰੇ ਸਨ ਉਨ੍ਹਾਂ ਨੂੰ ਕਿਸੇ ਚੀਜ ਦੀ ਲਾਲਸਾ ਨਹੀ ਸੀ ਪਿਛਲੇ ਕੁੱਝ ਸਾਲਾ ਤੋ ਉਨ੍ਹਾਂ ਰਾਜਨੀਤੀ ਤੋ ਪੂਰੀ ਤਰਾਂ ਕਿਨਾਰਾ ਕਰ ਲਿਆ ਅਤੇ ਪੂਰਾ ਸਮਾਂ ਉਹ ਭਜਨ ਸਿਮਰਨ ਨੂੰ ਹੀ ਦਿਂਦੇ ਸਨ ਉਹ ਪ੍ਰਮਾਤਮਾ ਦੀ ਬੰਦਗੀ ਵਿੱਚ ਇੰਨੇ ਲੀਨ ਹੋ ਗਏ ਕੇ ਆਪਣੇ ਅੰਤਿਮ ਸਮੇ ਵੀ ਨਿਤਨੇਮ ਨਹੀ ਛੱਡਿਆ ਨਿਤਨੇਮ ਕਰਦੇ ਕਦੋ ਸਵਾਸ ਤਿਆਗ ਗਏ ਕੇ ਪਰਿਵਾਰਕ ਮੈਬਰਾਂ ਨੂੰ ਭੀ ਪਤਾ ਨਹੀ ਚੱਲਾ ਉਨ੍ਹਾਂ ਨਮਿਤ ਸ਼ਰਧਾਜਲੀ ਸਮਾਗਮ ਅਤੇ ਅੰਤਿਮ ਅਰਦਾਸ ਗੁਰਦਵਾਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖ਼ੇ ਮਿੱਤੀ 7 ਫਰਵਰੀ ਦਿਨ ਸ਼ੁਕਰਵਾਰ ਨੂੰ 1 ਵੱਜੇ ਹੋਵੇਗੀ
ਫੋਟੋ -ਸੱਚ ਖੰਡ ਵਾਸੀ ਜੱਥੇਦਾਰ ਗੁਰਬਚਨ ਸਿੰਘ ਬਿੱਲੂ।
0 comments:
एक टिप्पणी भेजें