ਕਿਸਾਨ ਆਗੂ ਧੰਨ ਸਿੰਘ ਕੱਟੂ ਨਹੀਂ ਰਹੇ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 3 ਫਰਵਰੀ :-- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇੜਲੇ ਪਿੰਡ ਕੱਟੂ ਦੇ ਆਗੂ ਧੰਨ ਸਿੰਘ ਕੱਟੂ ਪਰਮਾਤਮਾ ਪਾਸੋਂ ਬਖਸ਼ੀ ਸਾਹਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਕੱਟੂ ਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ,ਦੋਸਤਾਂ, ਮਿੱਤਰਾਂ ,ਰਿਸ਼ਤੇਦਾਰਾਂ ਅਤੇ ਜਥੇਬੰਦੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਤੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਭਾਗ ਸਿੰਘ ਕੱਟੂ ਦੀ ਮੌਤ ਤੇ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਹਰ ਸੰਘਰਸ਼ਾਂ ਵਿੱਚ ਪੂਰਾ ਮੋਹਰੀ ਰੋਲ ਅਦਾ ਕਰਦੇ ਸਨ। ਇਸ ਮੌਕੇ ਤੇ ਗੋਰਾ ਸਿੰਘ ਕੱਟੂ, ਭੋਲਾ ਸਿੰਘ ਕੱਟੂ, ਸੁਰਜੀਤ ਸਿੰਘ ਅਵਤਾਰ ਸਿੰਘ, ਲੀਲਾ ਸਿੰਘ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ,ਨਰਿੱਪਜੀਤ ਸਿੰਘ ਜਵੰਦਾ ਬਡਬਰ ਪਿੰਡੀ, ਕ੍ਰਿਸ਼ਨ ਸਿੰਘ ਛੰਨ੍ਹਾਂ, ਦਰਸ਼ਨ ਸਿੰਘ ਭੈਣੀ, ਜਰਨੈਲ ਸਿੰਘ ਜਵੰਦਾ ਪਿੰਡੀ ਬਲਵਿੰਦਰ ਸਿੰਘ ਛੰਨ੍ਹਾਂ, ਮੱਖਣ ਸਿੰਘ ਭੈਣੀ ਨਿੱਕਾ ਸਿੰਘ ਭੈਣੀ, ਲਖਬੀਰ ਕੌਰ ਅਮਰਜੀਤ ਕੌਰ ਕਮਲਦੀਪ ਕੌਰ ਬਰਨਾਲਾ ਆਦਿ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਧੰਨ ਸਿੰਘ ਕੱਟੂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
0 comments:
एक टिप्पणी भेजें