*ਥਾਣਾ ਮੇਹਟੀਆਣਾ ਜਿਲਾ ਹੁਸਿਆਰਪੁਰ ਵਲੋਂ ਨਜਾਇਜ ਅਮਲਾ ਰੱਖਣ ਵਾਲੇ ਵਿਆਕਤੀਆਂ ਨੂੰ ਕਾਬੂ ਕੀਤਾ
*ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਜਾਇਜ ਅਸਲਾ ਰੱਖਣ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰ ਕੀਤੀ ਗਈ ਸੀ।
ਇਸ ਮੁਹਿੰਮ ਤਹਿਤ ਸ੍ਰੀ ਸੁਖਨਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ INSP.ਬਲਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਮਿਤੀ 05.02.2025 ਨੂੰ ASI ਮੰਨਾ ਸਿੰਘ ਨੰਬਰ 1503/ਹੁਸ਼ਿ: ਸਮੇਤ ASI ਰੇਸ਼ਮ ਸਿੰਘ ਨੰ: 1315/ਹੁਸ਼ਿ: SrCT ਵਿਪਨ ਕੁਮਾਰ ਨੰ 869/ਹੁਸ਼ਿ: ਦੇ ਬਾ- ਸਵਾਰੀ ਸਰਕਾਰੀ ਗੱਡੀ ਬਾ-ਮਿਲ-ਸਲਾ ਚੈਕਿੰਗ ਸ਼ੰਕੀ ਪੁਰਸ਼ਾ ਦੇ ਸਬੰਧ ਵਿੱਚ ਪੁੱਲ ਨਹਿਰ ਅਜਨੇਹਾ ਵਿਖੇ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਮਨ ASI ਪਾਸ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਹਰਨਾਮ ਸਿੰਘ ਉਰਫ ਨਾਮੀ ਪੁੱਤਰ ਹਰੀ ਪਾਲ ਵਾਸੀ ਭਾਮ ਥਾਣਾ ਚੌਬੇਵਾਲ ਸਮੇਤ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਬਲਵੀਰ ਸਿੰਘ ਵਾਸੀ ਬਿਛੋਹੀ ਥਾਣਾ ਚੌਬੇਵਾਲ ਜੋ ਕਿ ਕਾਰ ਨੰਬਰੀ PB-08-CQ-1833 ਮਾਰਕਾ ਵਰਨਾ ਰੰਗ ਚਿੱਟਾ ਪਰ ਮਾਇਓਪੋਟੀ ਸਾਇਡ ਤੇ ਅਜਨੇਹਾ ਵੱਲ ਨੂੰ ਆ ਰਹੇ ਹਨ, ਜਿਹਨਾਂ ਪਾਸ ਨਜਾਇਜ ਅਸਲਾ ਹੈ ਜੇਕਰ ਚੈਕਿੰਗ ਕੀਤੀ ਜਾਵੇ ਤਾਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ, ਜਿਸ ਤੇ ASI ਸਮੇਤ ਸਾਥੀ ਕਰਮਚਾਰੀਆ ਨੂੰ ਮੁਨਾਸਿਬ ਹਦਾਇਤ ਕਰਕੇ ਨਹਿਰ ਪੁੱਲ ਅਜਨੋਹਾ ਪਰ ਸਟਰੋਗ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵਹੀਕਲਾ ਨੂੰ ਚੈਕ ਕਰਨ ਲੱਗਾ ਤਾਂ ਇੰਨੇ ਨੂੰ ਇਕ ਕਾਰ ਰੰਗ ਚਿੱਟਾ ਨਹਿਰ ਪੁੱਲ ਅਜਨੋਹਾ ਵੱਲ ਨੂੰ ਆਉਂਦੀ ਦਿਖਾਈ ਦਿੱਤੀ ASI ਨੇ ਟਾਰਚ ਦਾ ਇਸ਼ਾਰਾ ਕਰਕੇ ਉਕਤ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ, ਚਾਲਕ ਨੇ ਬਰੇਕ ਲੱਗਾ ਗੱਡੀ ਪਿੱਛੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ASI ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਗੱਡੀ ਨੂੰ ਰੋਕ ਕੇ ਉਸ ਵਿੱਚ ਬੈਠੇ ਦੇ ਨੌਜਵਾਨਾ ਨੂੰ ਗੱਡੀ ਬੰਦ ਕਰਵਾ ਗੱਡੀ ਦਾ ਨੰਬਰ ਚੈਕ ਕਰਨ ਤੇ ਮੁੱਖਬਰ ਖਾਸ ਦੀ ਇਤਲਾਹ ਮੁਤਾਬਿਕ ਦੱਸੇ ਗੱਡੀ ਦੇ ਨੰਬਰ PB-08-CO-1833 ਮਾਰਕਾ ਵਰਨਾ ਰੰਗ ਚਿੱਟਾ ਹੋਣ ਤੇ ਕਾਰ ਵਿੱਚ ਬੈਠੇ ਨੌਜਵਾਨਾ ਨੂੰ ਬਾਹਰ ਕੱਢ ਕੇ ਵਾਰੋ-ਵਾਰੀ ਨਾਮ ਪਤਾ ਪੁੱਛਿਆ ਜੋ ਗੱਡੀ ਚਾਲਕ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਬਲਵੀਰ ਸਿੰਘ ਵਾਸੀ ਬਿਛੋਹੀ ਥਾਣਾ ਚੱਬੇਵਾਲ ਦੱਸਿਆ ਤੇ ਨਾਲ ਦੀ ਕੰਡਕੈਟਰ ਸੀਟ ਪਰ ਬੈਠਣ ਵਾਲੇ ਨੌਜਵਾਨ ਨੇ ਆਪਣਾ ਨਾਮ ਹਰਨਾਮ ਸਿੰਘ ਉਰਫ ਨਾਮੀ ਪੁੱਤਰ ਹਰੀ ਪਾਲ ਵਾਸੀ ਭਾਮ ਥਾਣਾ ਚੱਬੇਵਾਲ ਦੱਸਿਆ, ਜਿਸਤੇ ASI ਨੇ ਪੁਲਿਸ ਪਾਰਟੀ ਦੀ ਹਾਜ਼ਰੀ ਵਿੱਚ ਕਾਬੂ ਕੀਤੀ ਉਕਤ ਨੰਬਰੀ ਕਾਰ ਅਤੇ ਕਾਬੂ ਕੀਤੇ ਨੌਜਵਾਨਾਂ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾਂ ਹਰਨਾਮ ਸਿੰਘ ਉਰਫ ਨਾਮਾ ਪੁੱਤਰ ਹਰੀ ਪਾਲ ਵਾਸੀ ਭਾਮ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ਤੇ ਉਸ ਦੇ ਪਹਿਨੇ ਹੋਏ ਲੇਅਰ ਦੀ ਸੱਜੀ ਡੱਬ (ਨੇਫਾ) ਵਿੱਚ ਇੱਕ ਦੇਸੀ ਕੱਟਾ 315 ਬੋਰ ਬ੍ਰਾਮਦ ਹੋਇਆ, ਜਿਸ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਰੋਦ 315 ਬੋਰ ਲੋਡ ਬਰਾਮਦ ਹੋਇਆ। ਜਿਸ ਤੋ ਮੁੱਕਦਮਾ ਨੰਬਰ 11 ਮਿਤੀ 5-02-2025 ਅ.ਧ 25-54-59 ਅਸਲਾ ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀਆਂ ਪਾਸੋ ਪੁੱਛ-ਗਿੱਛ ਜਾਰੀ ਹੈ । ਦੋਸ਼ੀਆਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
0 comments:
एक टिप्पणी भेजें