ਆਈ.ਪੀ.ਐਸ. ਅਧਿਕਾਰੀ ਮੁਹੰਮਦ ਸਰਫਰਾਜ ਆਲਮ ਨੇ ਬਤੌਰ ਐਸ.ਐਸ.ਪੀ. ਬਰਨਾਲਾ ਦੇ ਤੌਰ ਤੇ ਅਹੁਦਾ ਸੰਭਾਲਿਆ।
ਕੇਸ਼ਵ ਵਰਦਾਨ ਪੁੰਜ/ ਡਾ ਰਾਕੇਸ਼ ਪੁੰਜ
ਬਰਨਾਲਾ ,ਪੰਜਾਬ
ਮੁਹੰਮਦ ਸਰਫਰਾਜ ਆਲਮ ਨੇ ਬਤੌਰ ਐਸਐਸਪੀ ਬਰਨਾਲਾ ਆਪਣਾ ਅਹੁਦਾ ਸੰਭਾਲਦਿਆਂ ਹੀ ਨਸ਼ਾ ਤਸਕਰਾਂ ਨੂੰ ਸਿਰ ਨਾ ਚੁੱਕਣ ਦੇਣ ਅਤੇ ਜਿਲ੍ਹੇ ਅੰਦਰ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਐਲਾਨ ਕਰ ਦਿੱਤਾ ਹੈ। ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਂਟੀ ਡਰੱਗ,ਐਂਟੀ ਗੈਂਗਸਟਰਵਾਦ ਖਿਲਾਫ ਸਖਤੀ ਨਾਲ ਮੁਹਿੰਮ ਚਲਾਉਣਾ, ਚੰਗਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸ਼ਨ ਲੋਕਾਂ ਨੂੰ ਦੇਣਾ, ਪੁਲਿਸ ਅਤੇ ਪਬਲਿਕ ਦਰਮਿਆਨ ਗੈਪ ਨੂੰ ਘੱਟ ਕਰਕੇ, ਜਿਲ੍ਹੇ ਅੰਦਰ ਹਰ ਤਰਾਂ ਦੇ ਅਪਰਾਧ ਨੂੰ ਨੱਥ ਪਾਉਣਾ,ਉਨਾਂ ਦੀ ਪਹਿਲੀ ਤਰਜ਼ੀਹ ਵਿੱਚ ਸ਼ਾਮਿਲ ਹੈ। ਐਸਐਸਪੀ ਸ੍ਰੀ ਆਲਮ ਨੇ ਕਿਹਾ ਕਿ ਜਿਲ੍ਹੇ ਅੰਦਰ ਪਹਿਲਾਂ ਤੋਂ ਪੁਲਿਸ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਨੂੰ ਜ਼ਾਰੀ ਰੱਖਿਆ ਜਾਵੇਗਾ ਅਤੇ ਚੰਗੀ ਪੁਲਸਿੰਗ ਦੇ ਰਾਹ ਵਿੱਚ ਆਉਂਦੀਆਂ ਘਾਟਾਂ/ਕਮੀਆਂ ਨੂੰ ਦੂਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁਹੰਮਦ ਸਰਫਰਾਜ ਆਲਮ ਨੇ ਬਤੌਰ ਐਸਐਸਪੀ ਆਪਣੀ ਪਹਿਲੀ ਪੋਸਟਿੰਗ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮੋਸ਼ਨ ਨਾਲ, ਅਧਿਕਾਰੀਆ ਦੀ ਜੁਆਬਦੇਹੀ ਅਤੇ ਜਿੰਮੇਵਾਰੀਆਂ ਵੀ ਵੱਧਦੀਆਂ ਹਨ। ਉਨਾਂ ਕਿਹਾ ਕਿ ਇਨਾਂ ਜਿੰਮੇਵਾਰੀਆਂ ਨੂੰ ਸਖਤ ਮਿਹਨਤ, ਇਮਾਨਦਾਰੀ ਅਤੇ ਚੰਗੀ ਟੀਮ ਦੇ ਸਹਿਯੋਗ ਨਾਲ ਬਾਖੂਬੀ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਅੰਜਾਮ ਦੇਣ ਵਾਲੇ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ, ਕਿਸੇ ਵੀ ਅਪਰਾਧੀ ਨੂੰ ਜਿਲ੍ਹੇ ਅੰਦਰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਿਸ ਵੱਲੋਂ, ਜੋ ਜਿੰਮੇਵਾਰੀ ਦੇ ਕੇ,ਉਨਾਂ ਤੇ ਭਰੋਸਾ ਕਰਕੇ ਬਰਨਾਲਾ ਵਿਖੇ ਭੇਜਿਆ ਗਿਆ ਉਸ ਤੇ ਮੈਂ ਤਨੋ-ਮਨੋ ਮਿਹਨਤ ਕਰਕੇ,ਮੇਰੇ ਤੋ ਲਾਈਆਂ ਉਮੀਦਾਂ ਪਰ ਖਰਾ ਉੱਤਰਨ ਲਈ ਦਿਨ ਰਾਤ ਕੰਮ ਕਰਾਂਗਾ। ਉਨਾਂ ਕਿਹਾ ਕਿ ਜਿਹੜੀ ਕੁਰਸੀ ਦੀ ਜਿੰਮੇਵਾਰੀ ਮੈਨੂੰ ਸੰਭਾਲੀ ਗਈ ਹੈ ਮੈਂ ਉਸ ਪ੍ਰਤੀ ਪੁਰਾ ਵਫਾਦਾਰੀ ਨਾਲ ਕੰਮ ਕਰਾਂਗਾ ਵਰਨਣਯੋਗ ਹੈ ਕਿ ਮੁਹੰਮਦ ਸਰਫਰਾਜ ਆਲਮ ਪਟਿਆਲਾ ਵਿਖੇ ਬਤੌਰ ਐਸਪੀ ਸਿਟੀ ਦੋ ਸਾਲ ਤੱਕ ਚੰਗੀਆਂ ਸੇਵਾਵਾਂ ਨਿਭਾ ਕੇ ਆਏ ਹਨ। ਇੱਨਾਂ ਦੇ ਕੰਮ ਕਰਨ ਦੇ ਢੰਗ ਦੀ ਸਰਾਹਣਾ ਹਰ ਪਟਿਆਲਾ ਵਾਸੀ ਦੀ ਜੁਬਾਨ ਤੇ ਹੈ। ਇਸ ਤੋਂ ਪਹਿਲਾਂ ਮੁਹੰਮਦ ਸਰਫਰਾਜ ਆਲਮ ਨੇ ਕਰੀਬ 3 ਮਹੀਨੇ ਜਲੰਧਰ ਅਤੇ 10 ਮਹੀਨੇ ਮੋਗਾ ਵਿਖੇ ਵੀ ਡਿਉਟੀ ਨਿਭਾਈ ਹੈ । ਜਿਕਰਯੋਗ ਹੈ ਕਿ ਲੰਘੇ ਦਿਨੀਂ ਹੋਏ ਪੁਲਿਸ ਤਬਾਦਲਿਆਂ ਵਿੱਚ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੂੰ ਹੁਸ਼ਿਆਰਪੁਰ ਐਸਐਸਪੀ ਲਗਾਇਆ ਗਿਆ ਹੈ। ਐਸ ਐਸ ਪੀ ਸਰਫਰਾਜ ਆਲਮ ਦੇ ਬਰਨਾਲਾ ਦਫਤਰ ਪਹੁੰਚਣ ਤੇ ਬਰਨਾਲਾ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਜਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ ।
0 comments:
एक टिप्पणी भेजें