ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਅਹਿਮ ਮੀਟਿੰਗ
13 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਹੋਵੇਗੀ ਜਮੀਨੀ ਸੰਗਰਾਮ ਕਾਨਫਰੰਸ-- ਜੋਗਿੰਦਰ ਸਿੰਘ ਉਗਰਾਹਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 6 ਫਰਵਰੀ :- ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਬਲਾਕ ਬਰਨਾਲਾ ਵੱਲੋ ਸੂਬਾ ਪੱਧਰੀ ਸੱਦੇ ਤੇ ਪਿੰਡ ਜਿਉਂਦ 'ਚ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਲਈ ਲੱਗੇ ਦਿਨ ਰਾਤ ਦਾ ਪੱਕਾ ਮੋਰਚੇ ਨੂੰ ਸਫਲ ਕਰਨ ਲਈ ਪਿੰਡ ਪਿੰਡ ਕਿਸਾਨ ਮਜ਼ਦੂਰ ਨੌਜਵਾਨ ਤੇ ਔਰਤਾਂ ਦੇ ਭਾਰੀ ਇਕੱਠ ਕਰਕੇ ਜਾਗਰੂਕ ਕੀਤਾ ਗਿਆ ਹੈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਉਂਦ ਪਿੰਡ ਜ਼ਮੀਨੀ ਘੋਲ ਸਿਰਫ ਜਿਉਂਦ ਜਾਂ ਜ਼ਿਲਾ ਬਠਿੰਡਾ ਦੇ ਮੁਜ਼ਾਰੇ ਕਿਸਾਨਾਂ ਦਾ ਹੀ ਨਹੀਂ ਬਲਕਿ ਪੰਜਾਬ ਪੱਧਰਾ ਘੋਲ ਬਣ ਚੁੱਕਿਆ ਹੈ। ਕਿਉਂਕਿ ਸਾਮਰਾਜੀ ਕਾਰਪੋਰੇਟ ਲਗਾਤਾਰ ਜ਼ਮੀਨਾਂ ਖੋਹ ਕੇ ਦਿਓ ਕੱਦ ਖੇਤੀ ਫਾਰਮ ਉਸਾਰਨ ਦੀ ਤਾਕ ਵਿੱਚ ਹਨ। ਕਦੀ ਦੁੱਨੇਵਾਲਾ, ਕਦੀ ਲੇਲੇ ਵਾਲਾ ਝਨੇੜੀ ਤੇ ਹੁਣ ਸਿੱਧਾ ਹਮਲਾ ਜਿਉਂਦ ਦੀ ਲੱਗਭਗ 717 ਏਕੜ ਜ਼ਮੀਨ 'ਤੇ ਅਦਾਲਤੀ ਹੁਕਮਾਂ ਦੇ ਬਹਾਨੇ ਹੇਠ ਚਾਰਾਂ ਜ਼ਿਲਿਆਂ ਦੀ ਪੁਲਸ ਫੋਰਸ ਰਾਹੀਂ ਹੱਲਾ ਬੋਲਿਆ ਗਿਆ ਸੀ। ਪ੍ਰੰਤੂ ਉਗਰਾਹਾਂ ਜਥੇਬੰਦੀ ਵੱਲੋਂ ਡੱਟ ਕੇ ਵਿਰੋਧ ਕਰਦਿਆਂ ਜ਼ਮੀਨ ਦੀ ਕਬਜ਼ਾ-ਨਿਸ਼ਾਨਦੇਹੀ ਕਰਨ ਤੋਂ ਰੋਕਿਆ ਗਿਆ। ਵੱਖ ਵੱਖ ਬੁਲਾਰਿਆਂ ਕਰਦਿਆਂ ਕਿਹਾ ਕਿ 1948 ਦੇ ਨੋਟੀਫਿਕੇਸ਼ਨ ਤਹਿਤ 117 ਸਾਲ ਤੋਂ ਵੱਧ ਜ਼ਮੀਨਾਂ 'ਤੇ ਕਾਬਜ਼ ਜਿਉਂਦ ਦੇ ਮੁਜ਼ਾਰੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੂਰੇ ਪੰਜਾਬ ਵਿੱਚ ਅਜਿਹੇ ਮੁਜਾਰੇ ਕਿਸਾਨਾਂ, ਅਬਾਦਕਾਰ ਕਿਸਾਨਾਂ ਅਤੇ ਦਹਾਕਿਆਂ ਤੋਂ ਸਾਂਝੀਆਂ ਜ਼ਮੀਨਾਂ ਉੱਤੇ ਕਾਸ਼ਤਕਾਰ ਕਿਸਾਨਾਂ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਵੱਖ ਵੱਖ ਬਹਾਨਿਆਂ ਹੇਠਾਂ ਸਰਕਾਰਾਂ ਵੱਲੋਂ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਖੇਤੀ ਜ਼ਮੀਨਾਂ 'ਤੇ ਖੇਤੀ ਮੰਡੀਕਰਨ ਨੀਤੀ ਖਰੜੇ ਵਰਗੇ ਵਿੱਢੇ ਹੋਏ ਕਾਰਪੋਰੇਟ ਪੱਖੀ ਹੱਲੇ ਖਿਲਾਫ ਪੂਰੇ ਪੰਜਾਬ ਦੇ ਜ਼ਮੀਨੀ ਘੋਲ ਨੂੰ ਹੋਰ ਜਰ੍ਹਬਾਂ ਦੇਣ ਲਈ ਕਿਸਾਨਾ ਮਜ਼ਦੂਰਾਂ ਮੁਲਾਜ਼ਮਾ ਅਤੇ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ 13 ਫ਼ਰਵਰੀ ਨੂੰ ਪਿੰਡ ਜਿਉਂਦ ਵਿੱਚ ਰੱਖੀ "ਜ਼ਮੀਨੀ ਸੰਗਰਾਮ ਕਾਨਫਰੰਸ" ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਰੂਪ ਸਿੰਘ ਛੰਨ੍ਹਾਂ,ਬਲੌਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਕ੍ਰਿਸ਼ਨ ਸਿੰਘ ਛੰਨ੍ਹਾਂ, ਪ੍ਰਧਾਨ ਕੇਵਲ ਸਿੰਘ ਧਨੌਲਾ,ਤਰਸੇਮ ਸਿੰਘ ਭਿੰਦਰ ਸਿੰਘ , ਹਰਦੀਪ ਸਿੰਘ ਕਾਲਾ ਆਦਿ ਆਗੂ ਹਾਜਰ ਸਨ।
0 comments:
एक टिप्पणी भेजें