ਡਾ. ਦਲਜੀਤ ਸਿੰਘ ਅਜਨੋਹਾ ਨੂੰ ਪੱਤਰਕਾਰੀ 'ਚ ਪੀਐਚਡੀ ਹਾਸਿਲ ਕਰਨ 'ਤੇ ਕੀਤਾ ਸਨਮਾਨਿਤ
Keshav vardaan punj
ਪਿੰਡ ਸਾਹਨੀ ਵਿਖੇ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵਲੋਂ ਪੱਤਰਕਾਰੀ ਦੇ ਖੇਤਰ 'ਚ ਪੀਐਚਡੀ ਪ੍ਰਾਪਤ ਕਰਕੇ ਸਮਾਜ ਵਿੱਚ ਇੱਕ ਮਿਸਾਲ ਕਾਇਮ ਕਰਨ ਵਾਲੇ ਪੱਤਰਕਾਰ ਡਾਕਟਰ ਦਲਜੀਤ ਸਿੰਘ ਅਜਨੋਹਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ਪ੍ਰਿੰਸੀਪਲ ਡਾਕਟਰ ਗੁਰਨਾਮ ਸਿੰਘ ਰਸੂਲਪੁਰ ਅਤੇ ਜਸਵੰਤ ਸਿੰਘ ਪ੍ਰਧਾਨ ਕਰਮਯੋਗੀ ਚੈਰੀਟੇਬਲ ਸੋਸਾਇਟੀ ਫਗਵਾੜਾ ,ਸੀਨੀਅਰ ਪੱਤਰਕਾਰ ਰੀਤ ਪ੍ਰੀਤ ਪਾਲ ਸਿੰਘ,ਕਿਰਪਾਲ ਸਿੰਘ ਪਰਮਾਰ,ਸ਼ਨੀ ਮਿਹਤਾ,ਅਵਤਾਰ ਸਿੰਘ ਭੋਗਲ, ਹਰਜੀਤ ਸਿੰਘ ਜਸਵਾਲ, ਵਿਨੋਦ ਸ਼ਰਮਾ ਨੇ ਡਾਕਟਰ ਦਲਜੀਤ ਸਿੰਘ ਅਜਨੋਹਾ ਦੀ ਕਾਬਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸਫਲਤਾ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਡਾ. ਦਲਜੀਤ ਸਿੰਘ ਅਜਨੋਹਾ ਦੀ ਇਹ ਸਫਲਤਾ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ੍ਹ ਹੋਣ ਦੇ ਨਾਤੇ,ਪੱਤਰਕਾਰਤਾ ਵਿੱਚ ਉੱਚ ਤਾਲੀਮ ਹਾਸਲ ਕਰਨਾ ਸਮਾਜ ਦੀ ਭਲਾਈ ਵਾਸਤੇ ਇੱਕ ਵੱਡਾ ਕਦਮ ਹੈ
0 comments:
एक टिप्पणी भेजें