ਸਰਬੱਤ ਦਾ ਭਲਾ ਟਰੱਸਟ ਵੱਲੋਂ ਧਨੌਲਾ ਚ ਲਾਇਆ ਅੱਖਾਂ ਦਾ ਚੈੱਕ ਅਪ ਕੈਂਪ
ਅੱਖਾਂ ਦੇ ਕੈਂਪ ਲਾਉਣੇ ਬਹੁਤ ਹੀ ਵਧੀਆ ਉਪਰਾਲਾ -ਡੀਐਸਪੀ ਸਤਬੀਰ ਸਿੰਘ ਬੈਂਸ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 13 ਫਰਵਰੀ :-
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਰਬੱਤ ਦਾ ਭਲਾ ਐਸੋਸੀਏਸ਼ਨ (ਰਜਿ. ਪਟਿਆਲਾ) ਅਤੇ ਪੰਜਾਬ ਅੱਖਾਂ ਦੇ ਹਸਪਤਾਲ ਦੀ ਟੀਮ ਵੱਲੋਂ ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਸੋਢੀ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਧਰਮਸ਼ਾਲਾ ਮਾਨਾ ਪੱਤੀ ਧਨੌਲਾ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਜਿਸ ਵਿੱਚ ਡੀਐਸਪੀ ਬਰਨਾਲਾ ਸ.ਸਤਬੀਰ ਸਿੰਘ ਬੈਂਸ ਅਤੇ ਐਸਐਚਓ ਧਨੌਲਾ ਇੰਸ. ਸ. ਲਖਵੀਰ ਸਿੰਘ ਵੱਲੋਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਡੀਐਸਪੀ ਸ. ਸਤਬੀਰ ਸਿੰਘ ਬੈਂਸ ਅਤੇ ਐਸਐਚਓ ਸਰਦਾਰ ਲਖਬੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਟਰਸਟ ਵੱਲੋਂ ਅੱਖਾਂ ਦੇ ਕੈਂਪ ਲਾਉਣਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ । ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਸੋਢੀ ਦੇ ਸਪੁੱਤਰ ਹਰਦੀਪ ਸਿੰਘ ਸੋਢੀ ਤੇ ਸਾਹਿਬ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਪੰਜਾਬ ਆਈਜ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰ ਗੁਰਪਾਲ ਸਿੰਘ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਇਸ ਕੈਂਪ ਵਿੱਚ410 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ 50 ਦੇ ਕਰੀਬ ਲੈਨਜ਼ ਪਾਏ ਜਾਣਗੇ ਤੇ 150 ਦੇ ਕਰੀਬ ਮਰੀਜਾਂ ਨੂੰ ਚੈੱਕ ਕਰਕੇ ਐਨਕਾਂ ਦਿੱਤੀਆਂ ਗਈਆਂ। ਸਰਬੱਤ ਦਾ ਭਲਾ ਐਸੋਸੀਏਸ਼ਨ ਦੀ ਇਕਾਈ ਬਰਨਾਲਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਟਰਸਟ ਵੱਲੋਂ ਸਾਰੇ ਪੰਜਾਬ ਵਿੱਚ ਕੈਂਪ ਇਸ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਹਨ ਅੱਜ ਇਹ 678 ਵਾਂ ਕੈਂਪ ਹੈ। ਇਸ ਸਰਬੱਤ ਦਾ ਭਲਾ ਟਰਸਟ ਦੇ ਫਾਉਂਡਰ ਡਾਕਟਰ ਐਸ .ਪੀ . ਉਬਰਾਏ ਜੋ ਇੰਟਰਨੈਸ਼ਨਲ ਸਮਾਜ ਸੇਵੀ ਹਨ ਉਨਾਂ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾਂਦਾ ਹੈ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਜੇਲਾਂ ਵਿੱਚੋਂ ਹਜ਼ਾਰਾਂ ਮਿਲੀਅਨ ਡਾਲਰ ਖਰਚ ਕੇ ਰਿਹਾ ਕਰਵਾਇਆ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਮੱਕੜਾ, ਸੂਬੇਦਾਰ ਬਲਜੀਤ ਸਿੰਘ, ਬਸੰਤ ਸਿੰਘ ਉਗੋਕੇ, ਲਖਵਿੰਦਰ ਸਿੰਘ,ਗੁਰਜੰਟ ਸਿੰਘ,ਗੁਰਚਰਨ ਸਿੰਘ, ਕੌਂਸਲਰ ਜਸਪਾਲ ਕੌਰ, ਕੌਂਸਲਰ ਕੇਵਲ ਸਿੰਘ, ਕੌਂਸਲਰ ਭਗਵਾਨ ਦਾਸ , ਮੁਨੀਸ਼ ਕੁਮਾਰ, ਹਰਵਿੰਦਰ ਸਿੰਘ ਸੋਢੀ ,ਚੀਚੂ ਆਦਿ ਸਨ।
0 comments:
एक टिप्पणी भेजें