ਨੈਸ਼ਨਲ ਹਾਈਵੇ ਹੰਡਿਆਇਆ ਦੀ ਸਰਵਿਸ ਰੋਡ ਤੇ ਪਏ ਟੋਇਆ ਨੂੰ ਬੰਦ ਕਰਨ ਦਾ ਕੰਮ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ , 6 ਫਰਵਰੀ :--ਨੈਸ਼ਨਲ ਹਾਈਵੇ ਜੋ ਕਿ ਬਠਿੰਡਾ ਤੋਂ ਚੰਡੀਗੜ੍ਹ ਜਾਂਦੀ ਹੈ ਦੇ ਹੰਡਿਆਇਆ ਪੁਲ ਥੱਲੇ ਉਤਰਦੇ ਸਮੇਂ ਸਰਵਿਸਰੋਡ ਤੇ ਪਾਣੀ ਬਹੁਤ ਜਿਆਦਾ ਖੜਦਾ ਸੀ ,ਇਸੇ ਤਰ੍ਹਾਂ ਹੀ ਬਰਨਾਲਾ ਮਾਨਸਾ ਰੋਡ ਉੱਤੇ ਮੋਗਾ ਬਾਈਪਾਸ ਤੇ ਅਤੇ ਹੋਰ ਕਈ ਅਣਗਹਿਲੀਆਂ ਨੈਸ਼ਨਲ ਹਾਈਵੇ ਤੇ ਚੱਲ ਰਹੀਆਂ ਹਨ ਉਹਨਾਂ ਵਿੱਚ ਇੱਕ ਧਨੌਲਾ ਬਿਜਲੀ ਗ੍ਰੇਡ ਨੇੜੇ ਬਰਨਾਲਾ ਤੋਂ ਧਨੋਲਾ ਨੂੰ ਆਉਂਦੇ ਹੋਏ, ਅਤੇ ਧਨੋਲਾ ਤੋਂ ਜਾਂਦੇ ਹੋਏ ਦੀਪਕ ਢਾਬੇ ਨੇੜੇ ਸੜਕ ਦੀ ਮਾੜੀ ਹਾਲਤ ਆ ਸੰਗਰੂਰ ਤੋਂ ਧਨੋਲਾ ਨੂੰ ਆਉਂਦੇ ਹੋਏ ਚੀਮਾ ਪੰਪ ਨੇੜੇ ਪੁਲੀ, ਧਨੌਲਾ ਤੋਂ ਬਰਨਾਲਾ ਜਾਂਦਾ ਸਮੇਂ ਮਾਨਾ ਪਿੰਡੀ ਨੇੜੇ ਪੁੱਲ ਤੇ ਥੱਲੇ ਗੰਦਾ ਪਾਣੀ ਦਾ ਨਿਕਾਸ ਨਾ ਹੋਣਾ ਅਤੇ ਹੋਰ ਵੀ ਕਈ ਥਾਵਾਂ ਤੇ ਪਾਣੀ ਵਗੈਰਾ ਖੜਦਾ ਹੈ ਅਤੇ ਉਸ ਨਾਲ ਸੜਕੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ , ਅਤੇ ਕਈ ਕੀਮਤੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ ,ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੈਸ਼ਨਲ ਹਾਈਵੇ ਅਥੋਰਟੀ ਵੱਲੋਂ ਇਹਨਾਂ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ: ਨੈਸਨਲ ਹਾਈਵੇ ਰੋਡ ਦੇ ਅਧਿਕਾਰੀਆਂ ਸਾਈਟ ਇੰਜਨੀਅਰ ਸੁਖਜਿੰਦਰ ਸਿੰਘ ਤੇ ਆਰ. ਏ ਪਿਊਸ ਜੀ ਦੀ ਦੇਖ ਰੇਖ ਤੇ ਬਡਬਰ ਟੋਲ ਪਲਾਜਾ ਦੇ ਮੈਨੇਜਰ ਜਗਸੀਰ ਸਿੰਘ ਦੇ ਯਤਨਾਂ ਨਾਲ ਸੁਰੂ ਹੋ ਗਿਆ ਹੈ। ਟੋਲ ਪਲਾਜਾ ਬਡਬਰ ਦੇ ਮੈਨੇਜਰ ਜਗਸੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਾਈਵੇ ਤੇ ਕੁੱਝ ਥਾਵਾਂ ਜਿਵੇਂ ਨਹਿਰੀ ਪੁਲਾਂ, ਡਰੇਨ ਦੇ ਪੁੱਲਾਂ ਤੇ ਹੋਰ ਥਾਵਾ ਤੇ ਟੋਏ ਤੇ ਹੰਪ ਆਦਿ ਬਣੇ ਪਏ ਸਨ ਜਿਨਾਂ ਕਰਕੇ ਵਾਹੁਣ ਕੰਟਰੋਲ ਤੋਂ ਬਾਹਰ ਹੋ ਜਾਂਦੇ ਸਨ ਤੇ ਦੁਰਘਟਨਾਵਾਂ ਹੋਣ ਦਾ ਡਰ ਬਣਿਆਂ ਰਹਿੰਦਾ ਸੀ । ਇਹ ਮਸਲਾ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ,ਜਰਨੈਲ ਸਿੰਘ ਜਵੰਧਾ ਪਿੰਡੀ, ਭਗਤ ਸਿੰਘ ਛੰਨ੍ਹਾਂ , ਕ੍ਰਿਸ਼ਨ ਸਿੰਘ ਛੰਨ੍ਹਾਂ, ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਭੋਤਨਾ, ਗੁਰਦੀਪ ਸਿੰਘ ਈਸ਼ਰ ਸਿੰਘ ਵਾਲਾ ਨੇ ਸਾਡੇ ਨੈਸ਼ਨਲ ਹਾਈਵੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ। ਪਰੰਤੂ ਪਿਛਲੇ ਦਿਨੀ ਮੌਸਮ ਅਤੇ ਧੁੰਦ ਦੀ ਵਜ੍ਹਾ ਕਰਕੇ ਇਹ ਕੰਮ ਕੁਝ ਦਿਨ ਲੇਟ ਸ਼ੁਰੂ ਹੋ ਸਕਿਆ ਪਰ ਹੁਣ ਇਸ ਸਾਰੇ ਕੰਮਾਂ ਨੂੰ ਪੂਰਾ ਕਰਕੇ ਛੱਡਾਂਗੇ।
0 comments:
एक टिप्पणी भेजें