ਸ਼੍ਰੀ ਵਿਜੇ ਕੁਮਾਰ ਜੀ ਮਿੱਤਲ ਧੂਰੀ ਵਾਲਿਆਂ ਵੱਲੋਂ ਲਾਇਆ ਗਿਆ ਮਹਾਂਵੀਰ ਮੰਦਰ ਧਨੌਲਾ ਵਿਖੇ ਭੰਡਾਰਾ
ਸੰਜੀਵ ਗਰਗ ਕਾਲੀ,
ਧਨੌਲਾ ਮੰਡੀ , 12 ਫਰਵਰੀ :- ਸ੍ਰੀ ਮਹਾਵੀਰ ਮੰਦਰ ਬਰਨੇਵਾਲਾ ਸੰਗਰੂਰ ਰੋਡ ਧਨੌਲਾ ਵਿਖੇ ਸ਼੍ਰੀ ਸ੍ਰੀ ਵਿਜੇ ਕੁਮਾਰ ਜੀ ਮਿੱਤਲ ਧੂਰੀ ਵਾਲੇ ਹਾਲ ਆਬਾਦ ਲੁਧਿਆਣਾ ਵੱਲੋਂ ਭੰਡਾਰਾ ਲਗਾਇਆ ਗਿਆ। ਇਸ ਮੌਕੇ ਤੇ ਮੰਦਰ ਦੇ ਪ੍ਰਬੰਧਕ ਮਾਤਾ ਰਾਜ ਦੇਵੀ ਜੀ ਅਤੇ ਧੂਰੀ ਦੀ ਮਹਿਲਾ ਕੀਰਤਨ ਮੰਡਲੀ ਨਾਲ ਸ਼੍ਰੀ ਬਾਲਾ ਜੀ ਮਹਾਰਾਜ, ਹਨੂੰਮਾਨ ਜੀ ਦਾ ਤਿੰਨ ਘੰਟੇ ਕੀਰਤਨ ਕੀਤਾ ਗਿਆ। ਮੰਦਿਰ ਦੇ ਮੁੱਖ ਸੇਵਾਦਾਰ ਮਹੰਤ ਮੰਗਲ ਦਾਸ ਜੀ ਤੇ ਬਾਬਾ ਬੂਟਾ ਦਾਸ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਭੰਡਾਰਾ ਲਗਾਇਆ ਸੀ ਉਸ ਸਮੇਂ ਅਸੀਂ ਛੋਟੇ ਛੋਟੇ ਸੀ। ਮੰਗਲ ਦੇਵ ਜੀ ਤੇ ਬੂਟਾ ਦਾਸ ਜੀ ਵੱਲੋਂ ਬਾਬੂ ਵਿਜੇ ਕੁਮਾਰ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਲਕਸ਼ਮੀ ਦੇਵੀ, ਸੁਨੀਲ ਕੁਮਾਰ ਮਿੱਤਲ (ਸੈਲੀ) ਅਸ਼ਵਨੀ ਮਿੱਤਲ ( ਪਿੰਕੂ) ਕੰਚਨ ਮਿੱਤਲ ,ਨੇਹਾ ਮਿੱਤਲ, ਅੰਸੂਲ ਮਿੱਤਲ , ਰਿਧਿਮ ਮਿੱਤਲ, ਨਿਸੀਕਾ ਮਿੱਤਲ , ਅਮਿਤ ਕੁਮਾਰ ਮਿੱਤਲ ਤੋਂ ਇਲਾਵਾ ਹੋਰ ਰਿਸ਼ਤੇਦਾਰ ਤੇ ਸਕੇ ਸਬੰਧੀ ਮੌਜੂਦ ਸਨ।।
0 comments:
एक टिप्पणी भेजें