Contact for Advertising

Contact for Advertising

Latest News

रविवार, 23 फ़रवरी 2025

ਸੇਵਾ ਭਾਰਤੀ ਧਨੌਲਾ ਵੱਲੋਂ ਲਗਾਇਆ ਗਿਆ ਹੋਮਿਓਪੈਥੀ ਦਾ ਮੁਫ਼ਤ ਚੈੱਕ ਅਪ ਕੈਂਪ

 ਸੇਵਾ ਭਾਰਤੀ ਧਨੌਲਾ ਵੱਲੋਂ ਲਗਾਇਆ ਗਿਆ ਹੋਮਿਓਪੈਥੀ ਦਾ ਮੁਫ਼ਤ ਚੈੱਕ ਅਪ ਕੈਂਪ 

ਸੰਜੀਵ ਗਰਗ ਕਾਲੀ 

ਧਨੌਲਾ ਮੰਡੀ 23 ਫਰਵਰੀ:-ਸੇਵਾ ਭਾਰਤੀ ਧਨੌਲਾ ਵੱਲੋਂ ਹੋਮਿਓਪੈਥਿਕ ਕੈਂਪ ਲਾਇਆ ਗਿਆ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਸਮਾਜ ਸੇਵੀ ਰਾਕੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ  ਕੋਆਪਰੇਟਿਵ ਸੁਸਾਇਟੀ ਧਨੌਲਾ ਵਿੱਚ ਬਾਂਸਲ ਹਸਪਤਾਲ ਦੇ ਸਾਹਮਣੇ ਲਗਾਇਆ ਗਿਆ । ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰ

ਵਿਕਾਸ ਗੁਪਤਾ (D.H.M.S (PB.) C.H.M.S (CHD.) MENTAL HEALTH COUNSELOR)  ਜੀ ਵੱਲੋਂ  ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਕੈਂਪ ਵਿੱਚ ਕੁੱਲ 100 ਦੇ ਕਰੀਬ ਲੋਕਾਂ ਦਾ ਚੈੱਕ ਅਪ ਕਰਕੇ ਦਵਾਈਆਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਤੇ ਆਰਐਸਐਸ ਦੇ ਸੀਨੀਅਰ ਆਗੂ ਸ਼ਾਮਵੀਰ ਪਟਿਆਲਾ ਅਤੇ ਸੰਜੀਵ ਕੁਮਾਰ ਬਰਨਾਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਡਾਕਟਰ ਵਿਕਾਸ ਗੁਪਤਾ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਐਡਵੋਕੇਟ ਦੀਪਕ ਜਿੰਦਲ, ਅਰੁਨ ਕੁਮਾਰ ਬਾਂਸਲ ,  ਸੁਰੇਸ਼ ਕੁਮਾਰ ਨੀਟਾ, ਬ੍ਰਿਜ਼ ਲਾਲ, ਅਸ਼ੋਕ ਕੁਮਾਰ , ਗੁਰਪ੍ਰੀਤ ਸਿੰਘ, ਗੁਰਬਖ਼ਸ ਸਿੰਘ, ਜਨਕ ਸਿੰਘ ,  ਬੂਟਾ ਸਿੰਘ ਆਦਿ ਹਾਜ਼ਰ ਸਨ।

ਸੇਵਾ ਭਾਰਤੀ ਧਨੌਲਾ ਵੱਲੋਂ ਲਗਾਇਆ ਗਿਆ ਹੋਮਿਓਪੈਥੀ ਦਾ ਮੁਫ਼ਤ ਚੈੱਕ ਅਪ ਕੈਂਪ
  • Title : ਸੇਵਾ ਭਾਰਤੀ ਧਨੌਲਾ ਵੱਲੋਂ ਲਗਾਇਆ ਗਿਆ ਹੋਮਿਓਪੈਥੀ ਦਾ ਮੁਫ਼ਤ ਚੈੱਕ ਅਪ ਕੈਂਪ
  • Posted by :
  • Date : फ़रवरी 23, 2025
  • Labels :
  • Blogger Comments
  • Facebook Comments

0 comments:

एक टिप्पणी भेजें

Top