ਗੈਂਗਸਟਰ ਗੋਪੀ ਸੇਲਬਰਾਹ ਨੂੰ ਸਾਥੀਆਂ ਸਮੇਤ ਧਨੌਲਾ ਪੁਲਸ ਨੇ ਦਬੋਚਿਆ
1ਪਿਸਟਲ ਤੇ 6 ਕਾਰਤੂਸ ਵੀ ਇਹਨਾਂ ਦੀ ਵਰਨਾ ਕਾਰ ਵਿੱਚੋਂ ਮਿਲੇ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 15 ਫਰਵਰੀ :- ਧਨੌਲਾ ਪੁਲਿਸ ਵੱਲੋਂ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਕਿ ਕਈ ਕੇਸਾਂ ਵਿੱਚ ਲੋੜੀਦਾ ਤੇ ਭਗੌੜਾ ਗੈਂਗਸਟਰ ਗੋਪੀ ਸ਼ੇਲਬਰਾਹ ਨੂੰ ਆਪਣੇ ਸਾਥੀਆਂ ਸਮੇਤ ਦਬੋਚ ਲਿਆ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸ. ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਕੇ ਧਨੌਲਾ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਬਠਿੰਡਾ ਇਲਾਕੇ ਦੇ ਮਸ਼ਹੂਰ ਗੈਂਗਸਟਰ ਮੌਜੀ ਗਰੁੱਪ ਦਾ ਗੁਰਪ੍ਰੀਤ ਸਿੰਘ ਗੋਪੀ ਸ਼ੇਲਬਰਾਹ ਆਪਣੇ ਸਾਥੀਆਂ ਸਮੇਤ ਧਨੋਲਾ ਚੋਂ ਦੀ ਲੰਘ ਰਿਹਾ ਹੈ ਜਿਸ ਤੇ ਤੁਰੰਤ ਧਨੌਲਾ ਪੁਲਿਸ ਦੀ ਟੀਮ ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਗੋਪੀ ਸੇਲਬਰਾਹ ਪੁੱਤਰ ਪੁੱਤਰ ਸੁਖਦੇਵ ਸਿੰਘ ਵਾਸੀ ਸੇਲਬਰਾਹ (ਰਾਮਪੁਰਾ ਫੂਲ) ਉਸ ਦੇ ਸਾਥੀ ਗਗਨਦੀਪ ਸਿੰਘ (ਮੌੜ) ਭਗਤਾ ਭਾਈਕਾ ਬਠਿੰਡਾ ਅਤੇ ਦੋ ਮਹਿਲਾਵਾਂ ਸੁਖਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਫੜ ਲਿਆ ਗਿਆ ਹੈ ਸੁਖਮਨਪ੍ਰੀਤ ਕੌਰ ਆਪਣੇ ਆਪ ਨੂੰ ਗੋਪੀ ਦੇ ਘਰਵਾਲੀ ਦੱਸ ਰਹੀ ਹੈ ਅਤੇ ਹਰਪ੍ਰੀਤ ਕੌਰ ਗਗਨਦੀਪ ਦੇ ਘਰਵਾਲੀ ਦੱਸ ਰਹੀਆਂ ਹਨ। ਐਸਐਚਓ ਧਨੌਲਾ ਇੰਸਪੈਕਟਰ ਸ . ਲਖਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹਨਾਂ ਕੋਲੋਂ 1 ਪਿਸਟਲ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਖਿਲਾਫ ਥਾਣਾ ਧਨੌਲਾ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾਂ ਕਾਰ ਇੰਨੀ ਤੇਜ਼ੀ ਨਾਲ ਭਜਾਈ ਹੋਈ ਸੀ ਕਿ ਗਲੀ ਵਿੱਚ ਇਹਨਾਂ ਇੱਕ ਆਲਟੋ ਕਾਰ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਭੰਨ ਦਿੱਤੀ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ
0 comments:
एक टिप्पणी भेजें