ਦਿਵਿਆਂਗ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਹੀ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ -D.E.O ਰਵਿੰਦਰ ਕੌਰ
- ਦਿਵਿਆਂਗ ਬੱਚਿਆਂ ਦੇ ਜਿਲ੍ਹਾ ਪੱਧਰੀ ਡਾਂਸ, ਸਲੋਗਨ, ਗਿੱਧਾ ਤੇ ਡਰਾਇੰਗ ਮੁਕਾਬਲੇ ਕਰਵਾਏ ਗਏ
ਕੇਸ਼ਵ ਵਰਦਾਨ ਪੁੰਜ
ਲੁਧਿਆਣਾ 23 ਫਰਵਰੀ 2025 :- ਸਮੱਗਰ ਸਿੱਖਿਆ ਅਭਿਆਨ ਦੀਆਂ ਹਦਾਇਤਾਂ ਤੇ ਅੱਜ ਜ਼ਿਲਾ ਲੁਧਿਆਣਾ ਦੇ ਸਮੂਹ ਦਿਵਿਆਂਗ ਵਿਦਿਆਰਥੀਆਂ ਦੇ ਪੀਏਯੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਜਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਤੇ ਆਈਈਡੀ ਕੰਪੋਨੈਂਟ ਦੀ ਜਿਲ੍ਹਾ ਇੰਚਾਰਜ ਪ੍ਰਦੀਪ ਕੌਰ ਦੀ ਅਗਵਾਈ ਹੇਠ ਡਰਾਇੰਗ, ਡਾਂਸ, ਗਿੱਧਾ, ਸਲੋਗਨ ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਦਿਵਿਆਂਗ ਵਿਦਿਆਰਥੀਆਂ ਨੇ ਵੱਧ ਚੜ੍ਹ ਹਿੱਸਾ ਲਿਆ। ਇਸ ਆਯੋਜਿਤ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਰਵਿੰਦਰ ਕੌਰ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਸਮਾਜ ਸੇਵੀ ਫਿਲਪੈਨਥਰੀ ਕਲੱਬ ਤੋਂ ਲਖਵਿੰਦਰ ਕੌਰ ਨੇ ਸ਼ਿਰਕਤ ਕਰ ਦਿਵਿਆਂਗ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਉਹਨਾਂ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਹੀ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਅਜਿਹੇ ਬੱਚੇ ਕਿਸੇ ਤਰ੍ਹਾਂ ਵੀ ਆਮ ਬੱਚਿਆਂ ਨਾਲੋਂ ਘੱਟ ਨਹੀਂ ਹਨ। ਜੇਕਰ ਇਨ੍ਹਾਂ ਬੱਚਿਆਂ ਨੂੰ ਪੂਰਾ ਸਹਿਯੋਗ ਤੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ ਤਾਂ ਇਹ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਦਿਵਿਆਂਗ ਵਿਅਕਤੀ ਅਸਲ ਨਾਇਕ ਹਨ ਜੋ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਇਸ ਦੌਰਾਨ ਸੋਲੋ ਡਾਂਸ ਮੁਕਾਬਲੇ 'ਚ ਬਲਾਕ ਸੁਧਾਰ ਦੀ ਵਿਦਿਆਰਥਣ ਮਨਜੋਤ ਕੌਰ ਨੇ ਪਹਿਲਾ ਤੇ ਬਲਾਕ ਮਾਛੀਵਾੜਾ-1 ਦੀ ਵਿਦਿਆਰਥਣ ਬਾਨੂੰਮਤੀ ਨੇ ਦੂਸਰਾ ਸਥਾਨ ਹਾਸਲ ਕੀਤਾ ਤੇ ਬਲਾਕ ਲੁਧਿਆਣਾ- 2 ਦੀ ਵਿਦਿਆਰਥਣ ਕੋਮਲ ਰਾਣੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਪੇਂਟਿੰਗ ਦੇ ਮੁਕਾਬਲੇ' ਚ ਬਲਾਕ ਜਗਰਾਓਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ ਤੇ ਬਲਾਕ ਸਮਰਾਲਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ਤੇ ਬਲਾਕ ਮਾਂਗਟ-1 ਦੇ ਵਿਦਿਆਰਥੀ ਸ਼ਿਵਮ ਨੇ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ' ਚ ਬਲਾਕ ਰਾਏਕੋਟ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਪਹਿਲਾ, ਬਲਾਕ ਲੁਧਿਆਣਾ - 2 ਦੀ ਵਿਦਿਆਰਥਣ ਕੋਮਲ ਰਾਣੀ ਨੇ ਦੂਸਰਾ ਤੇ ਬਲਾਕ ਸਿਧਵਾਂ ਬੇਟ - 2 ਦੇ ਵਿਦਿਆਰਥੀ ਆਕਾਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲੇ 'ਚ ਬਲਾਕ ਡੇਹਲੋ-1 ਦੀ ਵਿਦਿਆਰਥਣ ਕਰਨਦੀਪ ਕੌਰ ਨੇ ਪਹਿਲਾ, ਬਲਾਕ ਲੁਧਿਆਣਾ -1 ਦੇ ਵਿਦਿਆਰਥੀ ਅਕਲੇਸ਼ਪਾਲ ਨੇ ਦੂਸਰਾ ਤੇ ਬਲਾਕ ਮਾਂਗਟ-1 ਦੇ ਵਿਦਿਆਰਥੀ ਰਿੰਕੂ ਨੇ ਤੀਸਰਾ ਸਥਾਨ ਹਾਸਲ ਕੀਤਾ। ਸਪੀਚ ਮੁਕਾਬਲੇ 'ਚ ਬਲਾਕ ਲੁਧਿਆਣਾ - 2 ਦੀ ਵਿਦਿਆਰਥਣ ਗੁਰਵਿੰਦਰ ਕੌਰ ਨੇ ਪਹਿਲਾ, ਬਲਾਕ ਡੇਹਲੋ-1 ਦੇ ਵਿਦਿਆਰਥੀ ਸੁਮਨਦੀਪ ਸਿੰਘ ਨੇ ਦੂਸਰਾ ਤੇ ਬਲਾਕ ਲੁਧਿਆਣਾ - 1 ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
0 comments:
एक टिप्पणी भेजें