ਸਰਬੱਤ ਦਾ ਭਲਾ ਟਰੱਸਟ ਵੱਲੋਂ 190 ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ
ਬਰਨਾਲਾ 15 ਮਾਰਚ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ 190 ਦੇ ਕਰੀਬ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕੀਤੇ। ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਯਤਨ ਹੈ ਕਿ ਕੋਈ ਭੀ ਲੋੜਵੰਦ ਵਿਧਵਾ ਅਪਹਾਜ ਭੁੱਖਾ ਨਾ ਸੌਵੇ ਅਤੇ ਬਿਮਾਰ ਦਵਾਈ ਤੋ ਬਾਂਝਾ ਨਾ ਰਹੇ।ਬਹੁਤ ਜਲਦੀ ਸੰਸਥਾ ਵੱਲੋਂ ਜਿਲ੍ਹੇ ਅੰਦਰ ਖ਼ੂਨ ਅਤੇ ਪਿਸ਼ਾਬ ਟੈਸਟਿੰਗ ਲਈ ਮੁਫ਼ਤ ਲੈਬ ਖੋਲੀਆ ਜਾਣਗੀਆਂ ਤਾਕਿ ਗਰੀਬ ਆਦਮੀ ਆਪਣੇ ਟੈਸਟ ਵਗੈਰਾ ਕਰਵਾ ਕੇ ਆਪਣਾ ਸਹੀ ਇਲਾਜ ਕਰਵਾ ਸਕੇ ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਗੁਰਜੰਟ ਸਿੰਘ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਗੁਰਜੀਤ ਸਿੰਘ ਖੁੱਡੀ ਯੋਗਰਾਜ ਕੁਮਾਰ ਹੌਲਦਾਰ ਬਸੰਤ ਸਿੰਘ ਉਗੋ ਰਾਜੇਸ਼ ਭੁਟਾਨੀ ਗੁਰਦੇਵ ਸਿੰਘ ਮੱਕੜ ਆਦਿ ਮੈਬਰ ਅਤੇ ਲਾਭਪਾਤਰੀ ਹਾਜਰ ਸਨ।
ਫੋਟੋ - ਸਰਬੱਤ ਦਾ ਭਲਾ ਟਰੱਸਟ ਦੇ ਜਿਲਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਲੋੜਵੰਦਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵਿਤਰਨ ਕਰਦੇ ਹੋਏ
0 comments:
एक टिप्पणी भेजें