20 ਮਾਰਚ ਦਿਨ ਵੀਰਵਾਰ ਨੂੰ ਧਨੌਲਾ ਸ਼ਹਿਰੀ ਫੀਡਰ ਤੋਂ ਚਲਦੇ ਏਰੀਏ ਦੀ ਰਹੇਗੀ ਬਿਜਲੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,, 19 ਮਾਰਚ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਧਨੌਲਾ ਦੇ ਐਸਡੀਓ ਸ੍ਰੀ ਪਰਸ਼ੋਤਮ ਲਾਲ ਅਤੇ ਜੇਈ ਸ. ਜਗਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਮਾਰਚ ਦਿਨ ਵੀਰਵਾਰ ਨੂੰ ਨਵੀਂ ਲਿੰਕ ਲਾਈਨ ਦੇ ਜਰੂਰੀ ਕੰਮ ਲਈ ਧਨੌਲਾ ਸ਼ਹਿਰੀ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਬਰਨਾਲਾ ਰੋਡ ,ਸੰਗਰੂਰ ਰੋਡ ,ਡਰੀਮ ਸਿਟੀ , ਭੱਠਲਾਂ ਰੋਡ, ਅਤਰ ਸਿੰਘ ਵਾਲਾ ਰੋਡ, ਅਗਵਾੜ ਭੈਣੀ ਸਾਹਿਬ ,ਰਵਾਰੀਆਂ ਮਹੱਲਾ, ਜੈਦਾ ਪੱਤੀ, ਚਾਹੜ ਪੱਤੀ, ਮਾਨਾ ਪੱਤੀ, ਗੁਰਦੁਆਰਾ ਰਾਮਸਰ ਰੋਡ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਸੋ ਸਾਰੇ ਸ਼ਹਿਰ ਵਾਸੀਆਂ, ਵੀਰਾਂ, ਭੈਣਾਂ, ਭਰਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ। ਅਤੇ ਇਹ ਜਾਣਕਾਰੀ ਹੋਰ ਉਹਨਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਪ੍ਰਭਾਵਿਤ ਹੋਣ ਵਾਲੇ ਏਰੀਏ ਦਾ ਪਤਾ ਲੱਗ ਸਕੇ।
0 comments:
एक टिप्पणी भेजें