ਸਿਰਸਾ ਨੇ ਕਿਹਾ 27 ਵਿੱਚ ਭਾਜਪਾ ਪਿਆਰ ਅਤੇ ਸਤਿਕਾਰ ਨਾਲ ਪੰਜਾਬੀਆਂ ਦਾ ਦਿਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ - ਸਿੱਧੂ
ਬਰਨਾਲਾ
ਕੇਜਰੀਵਾਲ ਦੇ ਝੂਠਾ ਦਾ ਕਿਲ੍ਹਾ ਦਿੱਲੀ ਦੇ ਬਹਾਦਰ ਲੋਕਾ ਨੇ ਢਾਹ ਦਿੱਤਾ ਅਤੇ ਸ੍ਰੀ ਨਰਿੰਦਰ ਮੋਦੀ ਜੀ ਤੇ ਦਿੱਲੀ ਦੇ ਲੋਕਾ ਨੇ ਵਿਸ਼ਵਾਸ ਕਰਕੇ ਵਾਂਗਡੋਰ ਭਾਜਪਾ ਦੇ ਹੱਥ ਸੌਪੀ ਹੈ ਅਤੇ ਭਾਜਪਾ ਦਿੱਲੀ ਦੇ ਲੋਕਾ ਦੇ ਵਿਸ਼ਵਾਸ ਨੂੰ ਹੇਠਾਂ ਨਹੀਂ ਡਿੱਗਣ ਦੇਵੇਗੀ ਇਹ ਗੱਲਾਂ ਦਿੱਲੀ ਸਰਕਾਰ ਦੇ ਮੰਤਰੀ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਚੰਡੀਗੜ੍ਹ ਵਿੱਖੇ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵੱਲੋ ਸਨਮਾਨ ਕਰਨ ਉਪਰੰਤ ਭਾਜਪਾ ਦੇ ਵਰਕਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਮੂਹ ਭਾਜਪਾ ਵਰਕਰ ਅਤੇ ਲੀਡਰ ਪੰਜਾਬ ਦੇ ਲੋਕਾਂ ਵਿੱਚ ਜਾਣ ਅਤੇ ਪਿਆਰ ਅਤੇ ਸਤਿਕਾਰ ਨਾਲ ਲੋਕਾ ਦੇ ਪੇਸ਼ ਆਉਣ ਅਤੇ ਹਰ ਦੁੱਖ ਸੁੱਖ ਵਿੱਚ ਲੋਕਾ ਦੀ ਬਾਂਹ ਫੜਕੇ ਕੰਮ ਆਉਣ ਉਹਨਾਂ ਕਿਹਾ ਕੇ ਕੁੱਝ ਰਾਜਨੀਤਕ ਪਾਰਟੀਆ ਅਤੇ ਕੁੱਝ ਦੇਸ ਵਿਰੋਧੀ ਤੱਤ ਇਹ ਕੂੜ ਪ੍ਰਚਾਰ ਤੇ ਜੋਰ ਲਗਾ ਰਹੇ ਹਨ ਕੇ ਭਾਜਪਾ ਸਿੱਖ ਵਿਰੋਧੀ ਹਨ ਪਰ ਅਜਿਹਾ ਬਿਲਕੁਲ ਨਹੀਂ ਅਸੀਂ ਪੂਰੇ ਪਿਆਰ ਸਹਿਤ ਪੰਜਾਬੀ ਭੈਣਾਂ ਭਰਾਵਾ ਦੇ ਦਿਲ ਜਿੱਤ ਕੇ 2027 ਵਿੱਚ ਸਰਕਾਰ ਬਣਾਵਾਗੇ ਮੋਦੀ ਜੀ ਨੇ ਬਹੁਤ ਸਾਰੇ ਸਿੱਖ ਹਿਤੈਸ਼ੀ ਫੈਸਲੇ ਲਏ ਹਨ ਅਤੇ ਅਜੇ ਬਹੁਤ ਸਾਰੇ ਫੈਸਲੇ ਲੈਣੇ ਬਾਕੀ ਹਨ ਜਿਹੜੇ ਬਹੁਤ ਜਲਦੀ ਲਏ ਜਾਣਗੇ । ਉਹਨਾਂ ਪੰਜਾਬ ਦੇ ਵੋਟਰ ਭੈਣਾਂ ਭਰਾਵਾਂ ਨੂੰ ਅਪੀਲ ਕੀਤੀ ਇਕ ਮੌਕਾ ਦਿੱਲੀ ਦੇ ਲੋਕਾ ਵਾਗ ਜਰੂਰ ਦੇਣ ਅਤੇ ਪੰਜਾਬ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਇਸ ਮੌਕੇ ਸਿੱਧੂ ਤੋ ਇਲਾਵਾ ਕੈਪਟਨ ਸਵਰਨ ਸਿੰਘ ਇੰਜ ਇਕਬਾਲ ਸਿੰਘ ਬਲਦੇਵ ਸਿੰਘ ਮਨਮੋਹਨ ਸਿੰਘ ਕੁਲਵਿੰਦਰ ਸਿੰਘ ਸੁਰਿੰਦਰ ਸਿੰਘ ਵਿੰਦਰ ਸਿੰਘ ਆਦਿ ਆਗੂ ਹਾਜਰ ਸਨ
ਫੋਟੋ - ਦਿੱਲੀ ਸਰਕਾਰ ਵਿੱਚ ਮੰਤਰੀ ਸ੍ਰ ਮਨਜਿੰਦਰ ਸਿੰਘ ਸਿਰਸਾ ਨਾਲ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੱਧੂ ਅਤੇ ਹੋਰ।
0 comments:
एक टिप्पणी भेजें