ਧਨੌਲਾ ਦੇ 85 ਸਾਲਾ ਛੱਜੂ ਰਾਮ ਨੇ ਜਿੱਤੇ ਦੋ ਗੋਲਡ ਮੈਡਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 4 ਮਾਰਚ :- ਬੀਤੇ ਦਿਨ ਗੰਗਸਰ ਸਪੋਰਟਸ ਕਲੱਬ (ਰਜਿ) ਜੈਤੋ ਜ਼ਿਲ੍ਹਾ ਫਰੀਦਕੋਟ ਵੱਲੋਂ ਖੇਡਾਂ ਕਰਵਾਈਆਂ ਗਈਆਂ । ਜਿਸ ਵਿੱਚ ਧਨੌਲਾ ਦੇ 85 ਸਾਲਾਂ ਸੱਜੂ ਰਾਮ ਨੇ 100 ਮੀਟਰ ਰੇਸ ਅਤੇ ਲੰਬੀ ਸਾਲ ਵਿੱਚੋਂ ਪਹਿਲਾਂ ਇਨਾਮ ਹਾਸਿਲ ਕਰਕੇ ਗੋਲਡ ਮੈਡਲ ਜਿੱਤ ਕੇ ਧਨੌਲੇ ਦਾ ਨਾਂ ਰੋਸ਼ਨ ਕੀਤਾ। ਛੱਜੂ ਰਾਮ ਧਨੌਲਾ ਪਹਿਲਾਂ ਵੀ ਦੇਸ਼ ਭਰ ਵਿੱਚ ਹੋ ਰਹੀਆਂ ਖੇਡਾਂ ਵਿੱਚ ਹਿੱਸਾ ਲੈਂਦਾ ਤੇ ਹਮੇਸ਼ਾ ਹੀ ਗੋਲਡ ਮੈਡਲ ਜਿੱਤ ਕੇ ਲਿਆਉਂਦਾ ਹੈ ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਜ਼ਿਲ੍ਹਾ ਸੈਲਰ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸਪਾਲ ਗਰਗ, ਸੈਲਰ ਅਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਮੋਹਿਤ ਕੁਮਾਰ ਸਿੰਗਲਾ ਕਾਲਾ, ਗਊਸ਼ਾਲਾ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਰਾਕੇਸ਼ ਕੁਮਾਰ ਮਿੱਤਲ, ਸ਼ਹਿਰ ਦੇ ਖੇਡ ਕਲੱਬਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਲਾਲਾ ਛੱਜੂ ਰਾਮ ਜੀ ਨੂੰ ਵਧਾਈਆਂ ਦਿੱਤੀਆਂ।
0 comments:
एक टिप्पणी भेजें