ਬਲਾਕ ਬਰਨਾਲਾ ਦੀਆਂ ਟੁੱਟੀਆਂ ਫੁੱਟੀਆਂ ਸੜਕਾਂ ਜਲਦੀ ਬਣਾਈਆਂ ਜਾਣ -ਕਿਸਾਨ ਆਗੂ
ਨੈਸ਼ਨਲ ਹਾਈਵੇ ਤੇ ਪਏ ਥਾਂ-ਥਾਂ ਤੇ ਪਏ ਟੋਇਆ ਦੀ ਮਰੰਮਤ ਵੀ ਜਲਦੀ ਕਰਵਾਈ ਜਾਵੇ
5 ਮਾਰਚ ਨੂੰ ਚੰਡੀਗੜ੍ਹ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ
ਧਨੌਲਾ ਮੰਡੀ, 1 ਮਾਰਚ :-- ਪਿੰਡ ਫਤਿਹਗੜ੍ਹ ਛੰਨਾਂ ਤੋਂ ਧੌਲਾ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਮਾੜੀ ਹੈ। ਪਹਿਲਾਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਕਹਿੰਦੇ ਰਹੇ ਕਿ ਇਹ ਸੜਕ 18 ਫੁੱਟੀ ਪਾਸ ਹੋ ਗਈ ਹੈ ਹੈ ਉਸ ਤੋਂ ਬਾਅਦ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੀ ਕਹਿੰਦੇ ਰਹੇ ਕਿ ਇਹ ਸੜਕ ਪਾਸ ਹੋ ਗਈ ਹੈ ਪਰੰਤੂ ਜਦੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਗੱਲ ਕਰੀਦੀ ਹੈ ਤਾ ਉਹ ਕਹਿੰਦੇ ਹਨ ਇਸ ਦੀ ਹਾਲੇ ਪ੍ਰਪੋਜ਼ਲ ਭੇਜੀ ਹੋਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ , ਜਰਨੈਲ ਸਿੰਘ ਜਵੰਧਾ ਪਿੰਡੀ, ਬਲਵਿੰਦਰ ਸਿੰਘ ਧੌਲਾ, ਮੇਜਰ ਸਿੰਘ ਧੌਲਾ, ਜਰਨੈਲ ਸਿੰਘ ਬਦਰਾ , ਕਿ੍ਸਨ ਸਿੰਘ ਛੰਨ੍ਹਾਂ,ਬਲਵਿੰਦਰ ਸਿੰਘ ਛੰਨ੍ਹਾਂ ,ਭਗਤ ਸਿੰਘ ਛੰਨ੍ਹਾਂ ,ਗੁਰਨਾਮ ਸਿੰਘ, ਸੁਰਜੀਤ ਸਿੰਘ ,ਹਰਪਾਲ ਸਿੰਘ, ਈਸ਼ਰ ਸਿੰਘ ਫਤਿਹਗੜ੍ਹ ਛੰਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਇਹਨਾਂ ਆਗੂਆਂ ਨੇ ਕਿਹਾ ਕਿ ਧਨੌਲਾ ਤੋਂ ਦਾਨਗੜ ਜਾਣ ਵਾਲੀ ਸੜਕ ਦਾ ਕੰਮ ਚੱਲ ਰਿਹਾ ਹੈ ਉਸ ਕੰਮ ਵਿੱਚ ਵੀ ਤੇਜ਼ੀ ਲਿਆ ਜਾਵੇ। ਇਸੇ ਤਰ੍ਹਾਂ ਹੀ ਪਿੰਡ ਭੱਠਲਾਂ ਨੂੰ ਜਾਣ ਵਾਲੀ ਸੜਕ ਵੀ 18 ਫੁੱਟੀ ਜਲਦੀ ਬਣਾਈ ਜਾਵੇ। ਧਨੌਲਾ ਸ਼ਹਿਰ ਵਿੱਚ ਵਿਕਾਸ ਕਾਰਜ ਜੋ ਕੰਮ ਚੱਲ ਰਹੇ ਹਨ ਉਹ ਵੀ ਅੱਧ ਵਿਚਕਾਰ ਹੀ ਰੁਕੇ ਪਏ ਹਨ ਉਹਨਾਂ ਨੂੰ ਵੀ ਜਲਦੀ ਨੇਪਰੇ ਚਾੜਿਆ ਜਾਵੇ। ਇਹਨਾਂ ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਵਿੱਚ ਵੀ ਥਾਂ ਥਾਂ ਤੇ ਟੋਏ ਪਏ ਹੋਏ ਹਨ ਉਹਨਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇ। ਇਹਨਾਂ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾਂ ਫਿਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੋਲ ਪਲਾਜ਼ਾ ਜਾਮ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ੍ਰ ਹਾਈਵੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪ੍ਰੰਤੂ ਉਹ ਲਾਰੇ ਲੱਪੇ ਵਿੱਚ ਹੀ ਟਾਈਮ ਲੰਘਾ ਰਹੇ ਹਨ । ਇਹਨਾਂ ਆਗੂਆਂ ਨੇ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਵਿੱਚ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਗਈਆਂ ਹਨ। ਇਸ ਮੌਕੇ ਤੇ ਉਪਰੋਤਕ ਆਗੂਆਂ ਤੋਂ ਇਲਾਵਾ ਗੁਰਮੀਤ ਸਿੰਘ, ਭੋਲਾ ਸਿੰਘ, ਗੁਰਜੀਤ ਕੌਰ ਭੱਠਲਾਂ ,ਬਲਦੇਵ ਸਿੰਘ, ਲੱਖਾ ਸਿੰਘ ਦਾਨਗੜ ਆਦਿ ਮੌਜੂਦ ਸਨ।
0 comments:
एक टिप्पणी भेजें