ਬਡਬਰ ਟੋਲ ਪਲਾਜਾ ਤੇ ਲਾਇਆ ਧਰਨਾ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ-- ਸਿਕੰਦਰ ਸਿੰਘ ਭੂਰੇ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 6 ਮਾਰਚ :--
ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨੀ ਲਾਏ ਧਰਨਿਆ ਦੌਰਾਨ ਕੱਲ ਤੋਂ ਬਡਬਰ ਟੋਲ ਪਲਾਜਾ ਤੇ ਜੋ ਧਰਨਾ ਲੱਗਿਆ ਹੋਇਆ ਸੀ ਉਸ ਵਿੱਚ ਧਰਨੇ ਦੇ ਮੁਲਤਵੀ ਹੁਕਮਾਂ ਨੂੰ ਲੈ ਕੇ ਅਗਲੇ ਹੁਕਮਾਂ ਤੱਕ ਧਰਨਾ ਚੁੱਕ ਦਿੱਤਾ ਗਿਆ ਸੀ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਬੂਟਾ ਬੁਰਜ ਗਿੱਲ ਆ ਕ੍ਰਾਂਤੀਕਾਰ ਕਿਸਾਨ ਯੂਨੀਅਨ ਤੇ ਪੰਜਾਬ ਕਸੂਨ ਯੂਨੀਅਨ ਵੱਲੋਂ ਲਾਇਆ ਗਿਆ ਮੋਰਚਾ ਲਗਾਤਾਰ ਇਥੇ ਜਾਰੀ ਹੈ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਜਰਨਲ ਸਕੱਤਰ ਸਿਕੰਦਰ ਸਿੰਘ ਭੂਰੇ ਅਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਵੀ ਕੋਈ ਅਗਲਾ ਹੁਕਮ ਹੋਵੇਗਾ , ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਉਸ ਸਾਡੀਆ ਜਥੇਬੰਦੀਆਂ ਵੱਲੋਂ ਧਰਨਾ ਨਾ ਚੁੱਕਣ ਦਾ ਹਾਲੇ ਤੱਕ ਐਲਾਨ ਕੀਤਾ ਹੋਇਆ ਹੈਗਾ। ਜਦੋਂ ਤੱਕ ਸਾਨੂੰ ਸਾਡੇ ਸੂਬਾ ਆਗੂਆਂ ਵੱਲੋਂ ਹੁਕਮ ਨਹੀਂ ਹੋਊਗਾ ਉਦੋਂ ਤੱਕ ਧਰਨਾ ਸਾਡਾ ਲਗਾਤਾਰ ਦਿਨ ਰਾਤ ਜਾਰੀ ਰਹੇਗਾ। ਇਸ ਮੌਕੇ ਤੇ ਬੂਟਾ ਸਿੰਘ ਬੁਰਜ ਗਿੱਲ ,ਬਲਦੇਵ ਸਿੰਘ ਭਾਈ ਰੂਪਾ, ਇੰਦਰਪਾਲ ਸਿੰਘ , ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ, ਹਰਚਰਨ ਸਿੰਘ ਸੁਖਪੁਰਾ, ਮਲਕੀਤ ਸਿੰਘ ਮਹਿਲਕਲਾਂ, ਦਰਸ਼ਨ ਸਿੰਘ ਮਹਿਤਾ, ਅਮਰਜੀਤ ਸਿੰਘ ਠੂਲੀਵਾਲ ,ਜਗਸੀਰ ਸਿੰਘ ਸੀਰਾ,ਭਿੰਦਾ ਸਿੰਘ ਢਿਲਵਾਂ, ਰਾਜ ਮਹਿੰਦਰ ਸਿੰਘ ਕੋਟਭਰ, ਬੂਟਾ ਸਿੰਘ ਤੁੰਗਵਾਲੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਬਾਜਵਾ, ਸਵਰਨ ਸਿੰਘ ਭਾਈ ਰੂਪਾ, ਜੋਗਿੰਦਰ ਸਿੰਘ ਭੂਰੇ ਸੁਰਜੀਤ ਸਿੰਘ ਭੂਰੇ ਸੁਖਵਿੰਦਰ ਸਿੰਘ ਗਿਆਨੀ ,ਲਾਲੀ ਕਾਲਸਾਂ ਮਨਜੀਤ ਰਾਜ ਬਰਨਾਲਾ, ਨਿਰੰਜਨ ਸਿੰਘ , ਗੁਰਮੀਤ ਸਿੰਘ, ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
0 comments:
एक टिप्पणी भेजें