ਕੇਂਦਰ ਦੀ ਭਾਜਪਾ ਸਰਕਾਰ ਨੇ ਬਟਾਲਾ ਦੇ ਵਿਕਾਸ ਲਈ ਨਗਰ ਨਿਗਮ ਨੂੰ ਭੇਜੇ ਕਰੋੜਾਂ ਰੁਪਏ ਦੇ ਫੰਡ : ਹੀਰਾ ਵਾਲੀਆ
ਮੋਦੀ ਸਰਕਾਰ ਨੇ ਪਹਿਲਾ ਵੀ ਬਟਾਲਾ ਦੇ ਵਿਕਾਸ ਲਈ ਕਰੋੜਾਂ ਦੇ ਫੰਡ ਭੇਜੇ ਸਨ
ਬਟਾਲਾ 29 ਮਾਰਚ ( ਰਮੇਸ਼ ਭਾਟੀਆ )ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਬਟਾਲਾ ਨਗਰ ਨਿਗਮ ਨੂੰ ਵੱਖ ਵੱਖ ਯੋਜਨਾ ਤਹਿਤ ਕਰੋੜਾ ਰੁਪਏ ਦੀ ਰਾਸ਼ੀ ਭੇਜੀ ਗਈ ਹੈ ਜਿਸ ਵਿਚ ਦੋ ਕਰੋੜ 65 ਲੱਖ 10 ਵਰਕ ਆਰਡਰ ਸਵੱਛ ਭਾਰਤ ਮਿਸਨ ਅਧੀਨ ਅੰਮ੍ਰਿਤ ਯੋਜਨਾ ਦੇ ਤਹਿਤ 27 ਕਰੋੜ ਦੇ ਸੀਵਰੇਜ ਦੇ ਟੈਂਡਰ ਦੀ ਮਨਜੂਰੀ 7 ਕਰੋੜ 57, ਲੱਖ 73 ਹਜਾਰ ਦੇ ਗਲੀਆਂ ਬਣਾਉਣ ਦੇ ਵਰਕ ਆਰਡਰ ਆਰਡੀ ਖੋਸਲਾ ਸਕੂਲ ਤੋਂ ਧਰਮਪੁਰਾ ਕਲੋਨੀ ਤੋਂ ਕਾਦੀਆਂ ਚੁੰਗੀ ਤੱਕ ਸੀਵਰੇਜ ਪਾਉਣ ਦੀ ਮਨਜੂਰੀ ਇਕ ਕਰੋੜ 10 ਲੱਖ 42 ਹਜਾਰ ਸਹਿਰ ਦੇ ਵੱਖ ਵੱਖ ਦੋ ਹਿੱਸਿਆਂ ਵਿੱਚ ਕੂੜੇ ਦੇ ਡਸਟਬੀਨ ਖਰੀਦਣ ਦੀ ਮਨਜੂਰੀ 9 ਲੱਖ 51 ਹਜਾਰ ਰੁਪਏ ਦੀ ਰਾਸੀ ਭੇਜੀ ਗਈ ਹੈ। ਜਿਲਾ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਨੇ ਅੱਗੇ ਦੱਸਿਆ ਕਿ ਇਸ ਤੋ ਪਹਿਲਾਂ ਵੀ ਬਟਾਲਾ ਕਾਰਪੋਰੇਸਨ ਨੂੰ ਛੋਟੇ ਹਾਥੀ ਅਤੇ ਜੇ ਸੀ ਬੀ ਅਤੇ ਹੋਰ ਵੀ ਕਈ ਮਸੀਨਰੀਆਂ ਵੀ ਭੇਜੀਆਂ ਹਨ ਜੋ ਕਿ ਕਾਰਪੋਰੇਸਨ ਵੱਲੋਂ ਠੀਕ ਤਰੀਕੇ ਨਾਲ ਨਾ ਵਰਤੇ ਜਾਣ ਕਾਰਨ ਜੋ ਜਿੱਥੇ ਖਰਾਬ ਹੋਈਆਂ ਹਨ ਉਹ ਉੱਥੇ ਹੀ ਰਹਿ ਗਈਆਂ ਹਨ ਅਤੇ ਪੰਜਾਬ ਸਰਕਾਰ ਦੇ ਕੋਲ ਆਪਣੇ ਫੰਡ ਦੀ ਕਮੀ ਹੋਣ ਕਾਰਨ ਹੁਣ ਉਹਨਾਂ ਗੱਡੀਆਂ ਦੀ ਮਸੀਨਰੀ ਦੀ ਰਿਪੇਅਰ ਨਾ ਹੋਣ ਕਾਰਨ ਠੀਕ ਤਰੀਕੇ ਨਾਲ ਵਰਤੀਆਂ ਨਹੀਂ ਜਾ ਰਹੀਆਂ ਅੱਗੇ ਦੱਸਿਆ ਕਿ ਜੋਂ ਕਾਰਪੋਰੇਸਨ ਵੱਲੋਂ ਟੈਂਡਰ ਕੀਤੇ ਹਨ ਉਹ ਮਿਲੀ ਭੁਗਤ ਨਾਲ ਉਹਨਾਂ ਟੈਂਡਰਾਂ ਨੂੰ ਪੂਲ ਕਰਕੇ ਹੀ ਲਗਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਭੇਜੇ ਜਾ ਰਹੇ ਫੰਡਾਂ ਜਾਂ ਮਸ਼ੀਨਰੀਆਂ ਦੀ ਕਾਰਪੋਰੇਸ਼ਨ ਸਹੀ ਢੰਗ ਨਾਲ ਵਰਤੋਂ ਨਹੀਂ ਕਰਦਾ ਜਿਸ ਕਾਰਨ ਬਟਾਲੇ ਦੇ ਲੋਕਾਂ ਨੂੰ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ।
0 comments:
एक टिप्पणी भेजें