ਘੇਰ ਕੇ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
Barnala
Keshav vardaan punj
ਮਾਨਯੋਗ ਅਦਾਲਤ ਮੈਡਮ ਸਖਮੀਤ ਕੌਰ, ਜਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਗੋਬਿੰਦ ਕੁਮਾਰ ਉਰਫ ਸੋਨੂੰ ਪੁੱਤਰ ਵੇਦ ਪ੍ਰਕਾਸ਼ ਵਾਸੀ ਗਲੀ ਨੰਬਰ 1, ਅਕਾਲਗੜ੍ਹ ਬਸਤੀ, ਬਰਨਾਲਾ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਗੋਬਿੰਦ ਕੁਮਾਰ ਉਰਫ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ। ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਪ੍ਰਭੂ ਰਾਮ ਵਾਸੀ ਅਕਾਲਗੜ੍ਹ ਬਸਤੀ, ਬਰਨਾਲਾ ਵੱਲੋਂ ਉਸਦੇ ਖਿਲਾਫ ਇਹ ਦੋਸ਼ ਲਗਾਏ ਗਏ ਸਨ ਕਿ ਮਿਤੀ 06-01-2019 ਨੂੰ ਰਾਤ ਨੂੰ 9:45 ਵਜ਼ੇ ਉਹ ਆਪਣਾ ਕੰਮਕਾਰ ਕਰਕੇ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਗੋਬਿੰਦ ਕੁਮਾਰ ਉਰਫ ਸੋਨੂੰ ਜਿਸਦੇ ਹੱਥ ਵਿੱਚ ਸੋਟੀ ਸੀ, ਨੇ ਘੇਰ ਕੇ ਉਸਦੀ ਕੁੱਟਮਾਰ ਕੀਤੀ ਜਿਸ ਨਾਲ ਉਸਦੀਆਂ ਦੋਨੋਂ ਲੱਤਾਂ ਉਪਰ ਸੱਟਾਂ ਲੱਗੀਆਂ ਅਤੇ ਉਸਦੇ ਲੜਕੇ ਮਨੀ ਸਿੰਘ ਨੇ ਗੱਡੀ ਦਾ ਇੰਤਜ਼ਾਮ ਕਰਕੇ ਰਾਜੇਸ਼ ਕੁਮਾਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਉਕਤ ਰਾਜੇਸ਼ ਕੁਮਾਰ ਦੇ ਬਿਆਨ ਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 03 ਮਿਤੀ 14-01-2019, ਜੇਰ ਧਾਰਾ 323/325/341 ਆਈ.ਪੀ.ਸੀ. ਤਹਿਤ ਥਾਣਾ ਜੀ.ਆਰ.ਪੀ. ਸੰਗਰੂਰ ਵਿਖੇ ਗੋਬਿੰਦ ਕੁਮਾਰ ਉਰਫ ਸੋਨੂੰ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਡਾਕਟਰੀ ਰਿਪੋਰਟ ਦੇ ਮੁਤਾਬਿਕ ਰਾਜੇਸ਼ ਕੁਮਾਰ ਹਸਪਤਾਲ ਵਿੱਚ ਅਗਲੇ ਦਿਨ 12:15 ਵਜੇ ਦਾਖਲ ਹੋਇਆ ਅਤੇ ਉਸਦੇ ਜੋ ਸੱਟਾਂ ਲੱਗੀਆਂ ਸਨ, ਉਹ ਡਾਕਟਰੀ ਰਿਪੋਰਟ ਮੁਤਾਬਿਕ 6 ਘੰਟਿਆਂ ਦੇ ਦਰਮਿਆਨ ਲੱਗੀਆਂ ਸਨ। ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਮੁਦਈ ਧਿਰ ਵੱਲੋਂ ਐਫ.ਆਈ.ਆਰ. ਘਟਨਾ ਤੋਂ 8 ਦਿਨ ਬਾਦ ਦਰਜ਼ ਕਰਵਾਈ ਗਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें