ਪਿੰਡ ਭੱਠਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੋਕੀ ਮਕਾਨ ਦੀ ਕੁਰਕੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 17 ਮਾਰਚ ;-- ਨੇੜਲੇ ਪਿੰਡ ਭੱਠਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਇੱਕ ਮਕਾਨ ਦੀ ਕੁਰਕੀ ਰੋਕੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲੌਰ ਸਿੰਘ ਸ਼ੰਨਾ ਨੇ ਦੱਸਿਆ ਕਿ ਪਿੰਡ ਭੱਠਲਾਂ ਵਿਖੇ ਅਮਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦਾ ਇੱਕ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਲੈਣ ਦੇਣ ਸੀ। ਬਲੌਰ ਸਿੰਘ ਛੰਨ੍ਹਾਂ ਨੇ ਦੱਸਿਆ ਕਿ ਅਸੀਂ ਪਿੰਡ ਕਮੇਟੀ ਭੱਠਲਾਂ ਦੀ ਡਿਊਟੀ ਲਗਾਈ ਸੀ ਕਿ ਇਹਨਾਂ ਦਾ ਹਿਸਾਬ ਕਿਤਾਬ ਕਰਵਾ ਕੇ ਰੌਲਾ ਨਿਬੇੜ ਦਿਓ ਪ੍ਰੰਤੂ ਇਹਨਾਂ ਦਾ ਕੋਈ ਸਮਝੌਤਾ ਨਹੀਂ ਹੋ ਸਕਿਆ ਇਸ ਕਰਕੇ ਜਸਵਿੰਦਰ ਸਿੰਘ ਉਹਨਾਂ ਦੇ ਛੇ ਵਿਸਵੇ ਥਾਂ ਤੇ ਬਣੇ ਮਕਾਨ ਦੀ ਕੁਰਕੀ ਲੈ ਆਇਆ ,ਜਿਸ ਦੀ ਭਿਣਕ ਬੀਕੇਯੂ ਉਗਰਾਹਾਂ ਜਥੇਬੰਦੀ ਨੂੰ ਪੈ ਗਈ ਅਸੀਂ ਇਸ ਦਾ ਵਿਰੋਧ ਕਰਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਹੋਇਆਂ ਤਹਿਸੀਲਦਾਰ ਬਰਨਾਲਾ ਸੰਦੀਪ ਕੁਮਾਰ ਅਤੇ ਉਹਨਾ ਦੀ ਟੀਮ ਨੂੰ ਬੇਰੰਗ ਵਾਪਸ ਮੁੜਨਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਜਾਂ ਮਕਾਨ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਤੇ ਦਰਸ਼ਨ ਸਿੰਘ ਭੈਣੀ ਮਹਿਰਾਜ ,ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ,ਬਲਵਿੰਦਰ ਸਿੰਘ ਛੰਨ੍ਹਾਂ,ਨਰਿੱਰਪਜੀਤ ਸਿੰਘ ਨਿੱਪੀ ਬਡਬਰ, ਜਵਾਲਾ ਸਿੰਘ ਬਡਬਰ, ਨਿੱਕਾ ਸਿੰਘ ਭੈਣੀ ਮਹਿਰਾਜ ,ਪ੍ਰਧਾਨ ਕੇਵਲ ਸਿੰਘ ਧਨੌਲਾ, ਮੱਖਣ ਸਿੰਘ ਭੈਣੀ ਮਹਿਰਾਜ, ਨੰਬਰਦਾਰ ਦਰਸ਼ਨ ਸਿੰਘ ਹਰੀਗੜ੍ਹ ,ਸੇਵਕ ਸਿੰਘ ਭੈਣੀ ਮਹਿਰਾਜ ,ਮਹਿੰਦਰ ਸਿੰਘ ਧਨੌਲਾ ਅਮਰਜੀਤ ਕੌਰ ਬਡਬਰ, ਬਲਜੀਤ ਕੌਰ ਭੱਠਲਾ,ਲਖਬੀਰ ਕੌਰ ਧਨੌਲਾ, ਜਸਪਾਲ ਕੌਰ ਧਨੌਲਾ, ਚਰਨਜੀਤ ਕੌਰ ਭੱਠਲਾਂ, ਹਰਜਿੰਦਰ ਕੌਰ ਬਰਨਾਲਾ, ਪਰਮਜੀਤ ਕੌਰ ,ਕਰਮਜੀਤ ਕੌਰ ,ਮਨਜੀਤ ਕੌਰ, ਮੇਜਰ ਸਿੰਘ ਹਰੀਗੜ , ਭੁਪਿੰਦਰ ਸਿੰਘ ਧਨੌਲਾ ਆਦਿ ਕਿਸਾਨ ਮੌਜੂਦ ਸਨ।
0 comments:
एक टिप्पणी भेजें