ਨਾਮਧਾਰੀ ਸ਼ਹੀਦ ਕਟਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਜਵੰਧਾ ਪਿੰਡੀ ਦਾ ਨਤੀਜਾ ਸ਼ਾਨਦਾਰ ਰਿਹਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 30 ਮਾਰਚ, ਨੇੜਲੇ ਪਿੰਡ ਜਵੰਧਾ ਪਿੰਡੀ ਦੇ ਸਕੂਲ ਸ਼ਹੀਦ ਕਟਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਜਾਣਕਾਰੀ ਦਿੰਦਿਆਂ ਹੈਡ ਟੀਚਰ ਕਿਰਨ ਰਾਣੀ ਅਤੇ ਅਧਿਆਪਕ ਗਗਨਦੀਪ ਸਿੰਘ ਨੇ ਦੱਸਿਆ ਕਿ ਪਹਿਲੀ ਜਮਾਤ ਵਿੱਚ ਗੁਰਕਰਨ ਸਿੰਘ ਪਹਿਲਾ, ਜਾਨਵੀ ਨੇ ਦੂਜਾ ਤੇ ਸਤਿਗੁਰੂ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਜਮਾਤ ਦੂਸਰੀ ਵਿੱਚ ਗੁਰਦੀਪ ਕੌਰ ਨੇ ਪਹਿਲਾਂ, ਨਵਦੀਪ ਕੌਰ ਨੇ ਦੂਜਾ ਤੇ ਸਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਸਰੀ ਜਮਾਤ ਵਿੱਚ ਅੰਸ਼ਿਕਾ ਨੇ ਪਹਿਲਾ ਕਮਲਦੀਪ ਸਿੰਘ ਨੇ ਦੂਸਰਾ ਅਤੇ ਰਣਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚੌਥੀ ਜਮਾਤ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਅਰਵਿੰਦਰ ਸਿੰਘ ਨੇ ਦੂਸਰਾ ਤੇ ਲਕਸ਼ਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਜਮਾਤ ਵਿੱਚ ਮਨਜੋਤ ਕੌਰ ਨੇ ਪਹਿਲਾ, ਸੁਖਰੀਤ ਕੌਰ ਨੇ ਦੂਸਰਾ ਤੇ ਨਵਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪਿੰਡ ਦੇ ਸਰਪੰਚ ਨਵਜੋਤ ਕੌਰ ,ਮਲੂਕ ਸਿੰਘ ਅਤੇ ਹੋਰਨਾਂ ਪਤਵੰਤੇ ਵਿਅਕਤੀਆਂ ਨੇ ਬੱਚਿਆਂ ਨੂੰ ਕਾਪੀਆਂ ਆਦਿ ਵੰਡ ਕੇ ਹੌਸਲਾ ਵਧਾਇਆ ਅਤੇ ਸਕੂਲ ਸਟਾਫ ਨੂੰ ਵਧੀਆ ਪੜਾਉਣ ਲਈ ਵਧਾਈਆਂ ਦਿੱਤੀਆਂ।
0 comments:
एक टिप्पणी भेजें