ਤਹਿਸੀਲਦਾਰਾਂ ਦੀ ਹੜਤਾਲ ਕਾਰਨ ਧਨੌਲਾ ਤਹਿਸੀਲ ਚ ਵੀ ਕੰਮ ਕਾਜ ਰਿਹਾ ਠੱਪ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 4ਮਾਰਚ :- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਤਹਸੀਲਦਾਰਾਂ ਦੇ ਖਿਲਾਫ ਪੂਰਨ ਤੌਰ ਤੇ ਹਰਕਤ ਵਿੱਚ ਆ ਗਈ ਹੈ ਪਰੰਤੂ ਹਾਲੇ ਤੱਕ ਤਹਿਸੀਲ ਧਨੋਲਾ ਵਿੱਚ ਕੋਈ ਵੀ ਲਿਖਤੀ ਪੜਤੀ ਫਰਮਾਨ ਨਹੀਂ ਆਇਆ ਹੈ ਕਿ ਹੁਣ ਰਜਿਸਟਰੀਆਂ ਇੱਥੇ ਕੌਣ ਕਰੇਗਾ। ਜਿਸ ਕਾਰਨ ਤਹਿਸੀਲਦਾਰਾਂ ਦੀ ਚੱਲ ਰਹੀ ਹੜਤਾਲ ਕਾਰਨ ਅੱਜ ਵੀ ਧਨੌਲਾ ਵਿੱਚ ਕੰਮਕਾਜ ਠੱਪ ਰਿਹਾ। ਤਹਿਸੀਲਦਾਰ ਕੰਪਲੈਕਸ ਵਿੱਚ ਜੋ ਰਜਿਸਟਰੀਆਂ ਲਿਖਣ ਵਾਲੇ ਬਾਹਰ ਬੈਠੇ ਹਨ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਸਾਨੂੰ ਫੋਨ ਆਉਂਦਾ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਰਜਿਸਟਰੀਆਂ ਨਹੀਂ ਹੋ ਰਹੀਆਂ ਇਸ ਕਰਕੇ ਕੋਈ ਵੀ ਵਿਅਕਤੀ ਰਜਿਸਟਰੀ ਕਰਵਾਉਣ ਨਹੀਂ ਆ ਰਿਹਾ। ਹੁਣ ਦੇਖਣਾ ਇਹ ਹੈ ਕਿ ਸਰਕਾਰ ਦੀ ਜਿੱਤ ਹੁੰਦੀ ਹੈ ਜਾਂ ਹੜਤਾਲ ਤੇ ਗਏ ਅਧਿਕਾਰੀਆਂ ਦੀ।
0 comments:
एक टिप्पणी भेजें