*ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ*
*'ਹੱਸਦੇ ਫੁੱਲ' ਮੈਗਜ਼ੀਨ ਦਾ 40ਵਾਂ ਅੰਕ ਕੀਤਾ ਗਿਆ ਲੋਕ ਅਰਪਣ*
*ਖੇਡਾਂ, ਸਹਿ-ਅਕਾਦਮਿਕ ਕਿਰਿਆਵਾਂ, ਪੜ੍ਹਾਈ ਅਤੇ ਸੰਗੀਤ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ 55 ਦੇ ਲਗਭੱਗ ਵਿਦਿਆਰਥੀਆਂ ਨੂੰ 2 ਲੱਖ 26 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਕੀਤਾ ਗਿਆ ਸਨਮਾਨਿਤ -ਡਾ.ਰਜਨੀਸ਼ ਗੁਪਤਾ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ 30 ਮਾਰਚ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ 'ਚ ਆਈ ਸਿੱਖਿਆ ਕ੍ਰਾਂਤੀ -ਮੇਅਰ ਕੁੰਦਨ ਗੋਗੀਆ
ਮਿਹਨਤ ਨਾਲ ਹਰੇਕ ਮੁਕਾਮ ਕੀਤਾ ਜਾ ਸਕਦਾ ਹੈ ਹਾਸਲ -ਡਾ. ਪ੍ਰੀਤੀ ਯਾਦਵ
ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ, ਪਟਿਆਲਾ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਦੀ ਯੋਗ ਅਗਵਾਈ
ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਕੁੰਦਨ ਗੋਗੀਆ ਮੇਅਰ ਨਗਰ ਨਿਗਮ, ਜਗਦੀਪ ਸਿੰਘ ਜੱਗਾ ਡਿਪਟੀ ਮੇਅਰ, ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ, ਇਸ਼ਾ ਸਿੰਗਲ ਸਹਾਇਕ ਡਿਪਟੀ ਕਮਿਸ਼ਨਰ(ਜ਼),
ਸੰਜੀਵ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ, ਡਾ. ਰਵਿੰਦਰਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ, ਸ਼ਾਲੂ ਮਹਿਰਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈੰਟਰੀ ਪਟਿਆਲਾ, ਮਨਵਿੰਦਰ ਕੌਰ ਭੁੱਲਰ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈੰਟਰੀ ਪਟਿਆਲਾ, ਡਾ.ਨੀਰਜ ਗੋਇਲ ਪ੍ਰਿੰਸੀਪਲ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ,
ਮੀਨਾ ਡਾਬੀ ਕੌਂਸਲਰ, ਅਮਿਤ ਡਾਬੀ ਪ੍ਰਸਿੱਧ ਸਮਾਜ ਸੇਵਕ ਨੇ ਬਤੌਰ ਮੁੱਖ ਮਹਿਮਾਨ ਵੱਜੋੰ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਅਲੂਮਨੀ ਮੈੰਬਰ ਪ੍ਰਸਿੱਧ ਵਕੀਲ ਸ. ਬਰਜਿੰਦਰ ਸਿੰਘ ਸੋਢੀ, ਰੇਸ਼ਮਾ ਗੁਪਤਾ ਚੇਅਰਮੈਨ ਸਕੂਲ ਮੈਨੇਜਮੈੰਟ ਕਮੇਟੀ, ਅਸ਼ੋਕ ਡਾਬੀ ਉੱਪ ਚੇਅਰਮੈਨ ਸਕੂਲ ਮੈਨੇਜਮੈੰਟ ਕਮੇਟੀ,ਗੁਰਮੁਖ ਰੁਪਾਣਾ,ਬਲਵੰਤ,ਸੁਖਮੀਤ ਸਿੰਘ ਆਦਿ ਪਤਵੰਤੇ ਸੱਜਣ ਵੀੇ ਹਾਜ਼ਿਰ ਰਹੇ। ਇਸ ਮੌਕੇ ਸਕੂਲ ਦਾ ਸਾਲਾਨਾ ਮੈਗਜ਼ੀਨ "ਹੱਸਦੇ ਫੁੱਲ" ਦੇ 40ਵੇੰ ਅੰਕ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ' "ਅੱਜ ਸਕੂਲ ਦੇ ਅੰਤਰ-ਰਾਸ਼ਟਰੀ,ਰਾਸ਼ਟਰੀ ਅਤੇ ਰਾਜ ਪੱਧਰ ਤੇ ਖੇਡ, ਸਹਿ-ਵਿੱਦਿਅਕ ਕਿਰਿਆਵਾਂ,
ਪੜ੍ਹਾਈ ਅਤੇ ਸੰਗੀਤ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ 55 ਦੇ ਲਗਭੱਗ ਵਿਦਿਆਰਥੀਆਂ ਨੂੰ ਦੋ ਲੱਖ ਛੱਬੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸਕੂਲ ਦਾ ਸਾਲਾਨਾ ਮੈਗਜ਼ੀਨ ਦਸ ਸਾਲ ਬਾਅਦ ਪੁਨਰ-ਸੁਰਜੀਤ ਕਰਕੇ ਜਾਰੀ ਕੀਤਾ ਗਿਆ। ਇਹ ਮੈਗਜ਼ੀਨ ਵਿਦਿਆਰਥੀਆਂ ਦੀ ਸਾਹਿਤਿਕ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਇਸ ਦੇ ਨਾਲ ਹੀ ਸੈਸ਼ਨ 2025-26 ਲਈ ਦਾਖ਼ਲਾ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਮਾਪਿਆਂ ਨੇ ਮੈਗਾ ਮਾਪੇ- ਅਧਿਆਪਕ ਮਿਲਣੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਨਾਨ-ਬੋਰਡ ਜਮਾਤਾਂ ਵਿੱਚ ਅੱਵਲ ਆਏ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਮੇਅਰ ਕੁੰਦਨ ਗੋਗੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੁਰੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਹੈ। ਪੰਜਾਬ ਸਰਕਾਰ ਵੱਲੋੰ ਸ਼ੁਰੂ ਕੀਤੇ ਗਏ 'ਸਕੂਲ ਆਫ਼ ਐਮੀਨੈੰਸ' ਸਿੱਖਿਆ ਦੇ ਖੇਤਰ' ਚ ਵੱਡੀ ਤਬਦੀਲੀ ਲੈ ਕੇ ਆਉਣਗੇ"। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦਾ ਸਾਲਾਨਾ ਮੈਗਜ਼ੀਨ ਹੱਸਦੇ ਫੁੱਲ ਵਿਦਿਆਰਥੀਆਂ ਅੰਦਰ ਕਲਾਤਮਕ ਅਤੇ ਸਾਹਿਤਕ ਦਿਲਚਸਪੀਆਂ ਨੂੰ ਸੇਧ ਦੇਣ ਲਈ ਸਹਾਈ ਹੋਵੇਗਾ। ਉਨਾਂ ਨੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਲਈ ਸਕੂਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਮੈੰਬਰਾਨ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਤੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਿਹਨਤ ਨਾਲ ਜ਼ਿੰਦਗੀ' ਚ ਹਰੇਕ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਆਪਣੇ ਟੀਚੇ ਤੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਿਦਿਆਰਥੀ ਸਿਰਫ਼ ਮਿਹਨਤ ਕਰਨ ਵੱਲ ਹੀ ਧਿਆਨ ਕੇੰਦਰਿਤ ਕਰਨ ਕਿਉੰਕਿ ਮਿਹਨਤ ਨਾਲ ਹੀ ਹਰੇਕ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਇਸ ਮੌਕੇ ਤੇ ਡਿਪਟੀ ਮੇਅਰ ਜਗਦੀਪ ਜੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋੰ ਰਾਜ ਦੇ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ
ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਦੇਸ਼ ਦਾ ਭਵਿੱਖ ਉੱਜਵਲ ਹੋ ਸਕੇ। ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ੀਲਖ਼ਾਨਾ ਸਕੂਲ ਨੂੰ 2023-2024 ਦਾ ਪਟਿਆਲਾ ਜਿਲ੍ਹੇ ਦਾ ਉੱਤਮ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋੰ ਘੋਸ਼ਿਤ ਕੀਤਾ ਗਿਆ ਹੈ ਤੇ ਦੱਸ ਲੱਖ ਦੀ ਰਾਸ਼ੀ ਸਕੂਲ ਨੂੰ ਦਿੱਤੀ ਗਈ ਹੈ।ਉਹਨਾਂ ਨੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੂੰ ਵਧਾਈ ਦਿੱਤੀ ਕਿ ਦੋ ਲੱਖ ਦੇ ਲਗਭੱਗ ਨਕਦ ਰਾਸ਼ੀ ਖੇਡਾਂ,
ਸਹਿ-ਅਕਾਦਮਿਕ ,ਪੜ੍ਹਾਈ ਅਤੇ ਸੰਗੀਤ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਸਮਾਰੋਹ ਵਿਖੇ ਦਿੱਤੀ ਗਈ ਹੈ।
ਇਸ ਮੌਕੇ ਤੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ.ਨੀਰਜ ਗੋਇਲ ਅਤੇ ਅਲੂਮਨੀ ਮੈੰਬਰ ਬਰਜਿੰਦਰ ਸਿ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਵਿਦਿਆਰਥੀ ਜੀਵਨ ਨੂੰ ਆਦਰਸ਼ ਅਤੇ ਸਫਲਤਾ ਵੱਲ ਲਿਜਾਣ ਦਾ ਇੱਕ ਅਹਿਮ ਸਾਧਨ ਹਨ।
ਇਨਾਮ ਵੰਡ ਸਮਾਰੋਹ ਸਮੇਂ ਵਿੱਦਿਅਕ, ਖੇਡ ਮੁਕਾਬਲਿਆਂ, ਸੰਗੀਤ,ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਐੱਨ.ਐੱਸ.ਐੱਸ ਦੇ ਖੇਤਰ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ਼ ਮੈੰਬਰਾਨ, ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋੰ ਬਿਜਨਸ ਬਲਾਸਟਰ ਦੀਆਂ ਸਟਾਲਾਂ ਲਗਾਈਆਂ ਗਈਆਂ।
0 comments:
एक टिप्पणी भेजें