ਮੁਸਲਿਮ ਵੈਲਫੇਅਰ ਕਮੇਟੀ ਧਨੌਲਾ ਵੱਲੋਂ ਈਦ ਦਾ ਦਿਹਾੜਾ ਮਨਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 31 ਮਾਰਚ :-- ਪੂਰੀ ਦੁਨੀਆ ਵਿੱਚ ਅੱਜ ਈਦ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਮੁਸਲਿਮ ਵੈਲਫੇਅਰ ਕਮੇਟੀ ਧਨੋਲਾ ਵੱਲੋਂ ਵੀ ਈਦ ਦਾ ਦਿਹਾੜਾ ਮਸੀਤ ਧਨੋਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁਸਲਿਮ ਵੈਲਫੇਅਰ ਕਮੇਟੀ ਨੇ ਆਏ ਮਹਿਮਾਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਪ੍ਰੈਸ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ, ਸੁਰਿੰਦਰ ਸਦਿਓੜਾ, ਪੰਡਿਤ ਚੁੰਨੀ ਲਾਲ ਜੀ, ਬੀਜੇਪੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਖੁਰਮੀ, ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ,ਮੱਖਣ ਸਿੰਘ, ਤੇ ਹੋਰ ਪਤਵੰਤਿਆਂ ਨੇ ਮੁਸਲਿਮ ਭਾਈਚਾਰੇ ਤੇ ਆਏ ਮਹਿਮਾਨਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਇਲਾਕੇ ਦੇ ਸਮਾਜ ਸੇਵੀ ਡਾਕਟਰ ਪ੍ਰਦੀਪ ਕੁਮਾਰ ਹੱਡੀਆਂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਰਣਜੀਤ ਕੌਰ ਸੋਡੀ ਦੇ ਪੁੱਤਰ ਹਰਦੀਪ ਸਿੰਘ ਸੋਢੀ, ਡਾਕਟਰ ਸ਼ੰਕਰ ਬਾਂਸਲ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਪ੍ਰਧਾਨ ਗਊਸ਼ਾਲਾ ਕਮੇਟੀ ਜੀਵਨ ਕੁਮਾਰ ਬਾਂਸਲ, ਪ੍ਰਧਾਨ ਅਗਰਵਾਲ ਸਭਾ ਅਰੁਣ ਕੁਮਾਰ ਰਾਜੂ, ਅਮਨ ਧਾਲੀਵਾਲ, ਵਿੱਕੀ ਜੀ,ਬੰਟੀ ਜੀ ,ਰੋਹਿਤ ਓਸ਼ੋ ਜੀ, ਪ੍ਰਧਾਨ ਕਿਸਾਨ ਯੂਨੀਅਨ ਨਿਰਮਲ ਸਿੰਘ ਢਿੱਲੋ ,ਪ੍ਰਧਾਨ ਕੇਵਲ ਸਿੰਘ ਧਨੌਲਾ, ਕੌਂਸਲਰ ਭਗਵਾਨ ਦਾਸ ਭਾਨਾ, ਸਤਨਾਮ ਸਿੰਘ ਫਤਿਹ,ਰਜਿੰਦਰ ਪਾਲ ਰਾਜੀ, ਜਗਦੀਪ ਸਿੰਘ ਰੱਬੀ, ਗੁਰਦੁਆਰਾ ਰਵਿਦਾਸਪੁਰਾ ਤੋਂ ਖਜਾਨਚੀ ਬਲਦੇਵ ਸਿੰਘ, ਨਾਥਾ ਸਿੰਘ,ਖਾਨ ਮੋਟਰ ਗੈਰਜ ਤੋਂ ਮਨੀ ਖਾਨ, ਸਲੀਮ ਖਾਨ, ਸਰਾਜ ਖਾਨ ਅਬਦੁਲ ਖਾਨ ,ਨਵਾਬ ਖਾਨ, ਗੁਲਜਾਰ ਖਾਨ ,ਬੂਟਾ ਖਾਨ, ਰਾਕੇਸ਼ ਕੁਮਾਰ ਮਾੜੀ ,ਸੁਖਪਾਲ ਸਿੰਘ ਬਰਨ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਅਖੀਰ ਵਿੱਚ ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖਾਨ, ਡਾਕਟਰ ਸਰਾਜ ਘਨੌਰ, ਡਾਕਟਰ ਐਮ. ਦਿਲਸਾਦ ਸ਼ਾਹ, ਖੁਸ਼ੀ ਮੁਹੰਮਦ ਤੇ ਪੂਰੀ ਕਮੇਟੀ ਨੇ ਆਏ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।
0 comments:
एक टिप्पणी भेजें