ਹਲਕੇ ਬਰਨਾਲੇ ਦੀ ਫੀਡਬੈਕ ਲੈਣ ਲਈ ਭਗਵੰਤ ਮਾਨ ਮੈਨੂੰ ਮਿਲਣ ਦਾ ਸਮਾਂ ਦੇਣ-- ਕੁਲਦੀਪ ਸਿੰਘ ਕਾਲਾ ਢਿੱਲੋ
ਡਿਵੈਲਪਮੈਂਟ ਦੇ ਕੰਮਾਂ ਵਿੱਚ ਹੋ ਰਹੀਆਂ ਬੇਨਿਯਮਿਆਂ ਦੇ ਖਿਲਾਫ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ ਮੁੱਦਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 14 ਮਾਰਚ ::--ਜੇਕਰ ਭਗਵੰਤ ਮਾਨ ਐਮਐਲਏ ਹਲਕਾ ਤੋਂ ਇਲਾਕੇ ਦੇ ਡਿਵੈਲਪਮੈਂਟ ਕੰਮਾਂ ਦੀ ਫੀਡਬੈਕ ਲੈਣਾ ਚਾਹੁੰਦੇ ਹਨ ਤਾਂ ਉਹ ਮੈਨੂੰ ਸਮਾਂ ਦੇਣ ਤਾ ਮੈਂ ਬਰਨਾਲਾ ਜਿਲ੍ਹੇ ਅੰਦਰ ਬਰਨਾਲਾ, ਧਨੌਲਾ, ਮਹਿਲਕਲਾਂ , ਹੰਡਿਆਇਆ ਆਦਿ ਵਿੱਚ ਹੋ ਰਹੇ ਕੰਮਾਂ ਦੀ ਡਿਵੈਲਪਮੈਂਟ ਵਿੱਚ ਜੋ ਵੀ ਘਟੀਆ ਮਟੀਰੀਅਲ ਆਪ ਦੀਆਂ ਜੋ ਕਮੀਆ ਹਨ ਉਹਨਾਂ ਪ੍ਰਤੀ ਮੈਂ ਸਾਰਾ ਸ਼ੀਸ਼ਾ ਦਿਖਾ ਦੇਵਾਂਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਰਨਾਲਾ ਦੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਧਨੌਲਾ ਦੇ ਕਾਂਗਰਸੀ ਆਗੂ ਸੁਰਿੰਦਰ ਪਾਲ ਬਾਲਾ ਦੇ ਘਰ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਨਗਰ ਕੌਂਸਲ ਧਨੌਲਾ ਨੇ ਜੋ ਟਰੀਟਮੈਂਟ ਪਲਾਂਟ ਲਈ ਸਾਢੇ ਤਿੰਨ ਕਿੱਲੇ ਜਮੀਨ ਖਰੀਦੀ ਹੈ ਉਸ ਵਿੱਚ ਵੀ ਕਥਿਤ ਤੌਰ ਤੇ ਘਪਲੇ ਦੀ ਬੋ ਆ ਰਹੀ ਹੈ। ਧਨੌਲਾ ਅੰਦਰ ਜੋ ਕੰਮ ਹੋ ਰਹੇ ਹਨ ਉਨਾਂ ਦੀ ਨਿਗਰਾਨੀ ਦੀ ਜਿੰਮੇਵਾਰੀ ਵੈਬਕੋਸ ਕੰਪਨੀ ਨੂੰ ਸੰਭਾਲੀ ਹੋਈ ਹੈ।ਉਹਨਾਂ ਵਿੱਚ ਵੀ ਜੋ ਵੈਬਕੋਸ ਕੰਪਨੀ ਨੇ ਕਾਫੀ ਕੰਮਾਂ ਨੂੰ ਨਕਾਰਿਆ ਹੋਇਆ ਹੈ। ਬਾਕੀ ਲੋਕਾਂ ਵੱਲੋਂ ਵੀ ਇਸ ਸਬੰਧੀ ਕਿਹਾ ਜਾ ਰਿਹਾ ਕਿ ਕੱਚੇ ਘਰਾਂ ਵਾਲਿਆਂ ਤੋਂ ਵੀ ਪੈਸੇ ਮੰਗੇ ਜਾ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਆਮ ਆਦਮੀ ਦੇ ਪ੍ਰਧਾਨ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਪੰਜਾਬ ਵਿੱਚ ਰਿਸ਼ਵਤ ਖੋਰਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਵਿੱਚ ਨਸ਼ਾ ਅਤੇ ਭਿਰਸ਼ਟਾਚਾਰ ਦਾ ਖਾਤਮਾ ਸਿਰਫ ਅਖ਼ਬਾਰਾਂ ਤਕ ਸਿਮਟੀ ਹੋਈ ਹੈ, ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਧਨੌਲਾ ਵਿੱਚ ਹੋ ਰਹੇ ਵਿਕਾਸ ਕਾਰਜਾਂ ਵਿੱਚ ਕਥਿਤ ਤੌਰ ਤੇ ਹੋ ਰਹੀ ਧਾਂਧਲੀ ਦੀ ਰਿਪੋਰਟ ਤਿਆਰ ਕਰ ਰਹੇ ਹਨ ਜਿਸ ਦੀ ਜਾਣਕਾਰੀ ਉਹ ਪਿਛਲੇ ਇੱਕ ਮਹੀਨੇ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਰਹੇ ਹਨ। ਪਰ ਠੇਕੇਦਾਰਾਂ ਨਾਲ ਕਥਿਤ ਤੌਰ ਤੇ ਮਿਲੀ ਭੁਗਤ ਕਰਕੇ ਕਰੋੜਾਂ ਰੁਪਏ ਦੀ ਗਰਾਂਟ ਵਿੱਚ ਧਾਂਦਲੀਆਂ ਕਰਨ ਵਾਲੇ ਅਫਸਰ ਸਹੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਹਨ, । ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਿਸੇ ਜਮੀਨ ਦੀ ਖਰੀਦਦਾਰੀ ਦੇ ਸੌਦੇਬਾਜ਼ੀ ਵਿੱਚ ਇੱਕ ਕਿਸਾਨ ਪਰਿਵਾਰ 'ਤੇ ਸਰਕਾਰੀ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਜ਼ਿਲਾ ਸੀਨੀਅਰ ਕਪਤਾਨ ਪੁਲਿਸ ਕੋਲ ਕੀਤੀ ਗਈ ਹੈ, ਕਿਹਾ ਕਿ ਉਹ ਲੋਕਾਂ ਦੇ ਚੁਣਿੰਦਾ ਵਿਧਾਇਕ ਹਨ ਅਤੇ ਹਰ ਸਮੇਂ ਲੋਕਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ, ਨਸ਼ਾ ਅਤੇ ਲੁੱਟਾਂ ਖੋਹਾਂ ਜਿਹੀਆਂ ਘਟਨਾਵਾਂ ਰੋਜ਼ਾਨਾ ਹੋ ਰਹੀਆਂ ਹਨ, ਜਿਸ ਕਾਰਨ, ਲੋਕਾਂ ਵਿੱਚ ਸਹਮ ਦਾ ਮਾਹੌਲ ਹੈ। ਪ੍ਰਦੇਸ਼ ਦੇ ਹਾਲਾਤ ਦਿਨ ਬੀ ਦਿਨ ਖਰਾਬ ਹੋ ਰਹੇ ਹਨ।
ਉਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਭਰਿਸ਼ਟਾਚਾਰੀਆਂ ਵਿਰੁੱਧ ਚਾਹੇ ਉਹ ਇਹਨਾਂ ਦੇ ਐਮਐਲਏ ਜਾ ਸਰਕਾਰੀ ਅਧਿਕਾਰੀ ਹੀ ਕਿਉਂ ਨਾ ਹੋਣ,ਵਿਰੁੱਧ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਦੇਖਣਾ ਇਹ ਬਣਦਾ ਹੈ ਕਿ ਇਸ ਮਾਮਲੇ ਦੀ ਉਹ ਉੱਚ ਪੱਧਰੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲਿਆਉਣਗੇ। ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਇਹ ਸਾਰੇ ਹੀ ਮਸਲੇ ਵਿਧਾਨ ਸਭਾ ਸੈਸ਼ਨ ਵਿੱਚ ਵੀ ਉਠਾਏ ਜਾਣਗੇ।। ਇਸ ਮੌਕੇ ਤੇ ਬਲਦੇਵ ਸਿੰਘ ਭੁੱਚਰ ,ਹੈਪੀ ਸਿੰਗਲਾ, ਮਨਿੰਦਰ ਗਰਗ ,ਜਸਨਦੀਪ ਸਾਬਕਾ ਸਰਪੰਚ, ਭਰਪੂਰ ਸਿੰਘ ਭੂਰਾ ਧਨੌਲਾ,ਸਾਬਕਾ ਪਰਮਦੀਪ ਸਿੰਘ ਪੰਮਾ ਸਰਪੰਚ ਮਾਨਾ ਪਿੰਡੀ, ਹਰਸ਼ ਸ਼ਰਮਾ ਆਦ ਮੌਜੂਦ ਸਨ।
0 comments:
एक टिप्पणी भेजें