ਪਿੰਡ ਬਨਾਰਸੀ ਵਿਖੇ ਸਰਕਾਰੀ ਪ੍ਰਾਇਮਰੀ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ
ਕਮਲੇਸ਼ ਗੋਇਲ ਖਨੌਰੀ
01 ਅਪ੍ਰੈਲ 2025
ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਵਿੱਚ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ l ਰਿਸ਼ੀਪਾਲ ਨੰਬੜਦਾਰ , ਸੁਰੇਸ਼ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਪਿੰਡ ਬਨਾਰਸੀ ਅਤੇ ਕੁਲਦੀਪ ਸਿੰਘ ਫੌਜੀ ਚੇਅਰਮੈਨ ਪਰਿਆਸ ਸੇਵਾ ਸਮਿਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਬੱਚਿਆਂ ਦਾ ਹੌਸਲਾ ਅਫਜਾਈ ਕੀਤੀ ਨੰਬੜਦਾਰ ਜੀ ਨੇ 5100 ਰੁਪਏ, ਕੁਲਦੀਪ ਸਿੰਘ ਜੀ ਨੇ 2100 ਅਤੇ ਸਰਪੰਚ ਸਾਹਿਬ ਜੀ ਨੇ 2100 ਰੁਪਏ ਦਾ ਸਕੂਲ ਨੂੰ ਸਹਿਯੋਗ ਦਿੱਤਾ l ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਬਲਵਿੰਦਰ ਸਿੰਘ ਜੀ ਨੇ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ l ਸਕੂਲ ਦੇ ਬੱਚਿਆਂ ਦਵਾਰਾ ਪੇਸ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਰੇ ਮਹਿਮਾਨਾ ਅਤੇ ਮਾਪਿਆਂ ਦਾ ਮਨ ਮੋਹ ਲਿਆ l ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੂਨਕ ਸ. ਹਰਤੇਜ ਸਿੰਘ ਜੀ ਨੇ ਪ੍ਰੀਖਿਆ ਵਿੱਚ ਵਧੀਆ ਪ੍ਰਦਰਸਨ ਕਰਨ, ਸੱਭਿਆਚਾਰਕ ਪ੍ਰੋਗਰਾਮ ਕਰਨ ਅਤੇ ਰਾਜ ਪੱਧਰੀ ਖੇਡਾਂ (ਕਬੱਡੀ ਅਤੇ ਕੁਸ਼ਤੀ) ਵਿੱਚ ਗੋਲਡ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ l ਸਮਾਗਮ ਦੇ ਅਖੀਰ ਵਿੱਚ ਔਰਤਾਂ ਦੀ ਮਟਕਾ ਦੌੜ ਕਾਰਵਾਈ ਗਈ ਜੋ ਕਿ ਸਾਰੇ ਹੀ ਮਹਿਮਾਨਾ ਅਤੇ ਮਾਪਿਆਂ ਨੂੰ ਬਹੁਤ ਪਸੰਦ ਆਈ l ਪ੍ਰੋਗ੍ਰਾਮ ਦੇ ਅੰਤ ਵਿੱਚ ਸਕੂਲ ਮੁਖੀ ਸ੍ਰੀ ਮਹਾਵੀਰ ਸਿੰਘ ਜੀ ਅਤੇ ਅਧਿਆਪਕ ਸ਼ਮਸ਼ੇਰ ਸਿੰਘ, ਬਹਾਦਰ ਸਿੰਘ, ਧਰਮਵੀਰ ਸਿੰਘ ਮੈਡਮ ਪਰਮਜੀਤ ਕੌਰ ਨੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ l ਮਿਡ ਡੇ ਮੀਲ ਕਰਮੀਆਂ ਨੇ ਸਾਰੇ ਮਹਿਮਾਨਾਂ, ਬੱਚਿਆਂ ਅਤੇ ਮਾਪਿਆਂ ਲਈ ਦੁਪਹਿਰ ਦੇ ਖਾਣੇ ਦਾ ਸਮੁੱਚਾ ਪ੍ਰਬੰਧ ਬੜੇ ਹੀ ਵਧੀਆ ਢੰਗ ਨਾਲ ਕੀਤਾ l ਅਧਿਆਪਕਾਂ ਨੇ ਮਾਪਿਆਂ ਨੂੰ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲ ਵਿਚ ਕਰਵਾਉਣ ਲਈ ਬੇਨਤੀ ਕੀਤੀ ਅਤੇ ਏਸੇ ਤਰ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਕੀਤਾ l
0 comments:
एक टिप्पणी भेजें