ਪੰਜ ਆਬ ਪ੍ਰੈਸ ਕਲੱਬ ਜ਼ਿਲ੍ਹਾ ਬਰਨਾਲਾ ਦਾ ਗਠਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ/ ਬਰਨਾਲਾ, 08 ਮਾਰਚ :-- ਪੰਜਾਬ ਵਿੱਚ ਪੱਤਰਕਾਰੀ ਨੂੰ ਹੋਰ ਸੰਗਠਿਤ ਅਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ, ਪੰਜ ਆਬ ਪ੍ਰੈਸ ਕਲੱਬ ਜ਼ਿਲ੍ਹਾ ਬਰਨਾਲਾ ਦਾ ਰਸਮੀ ਤੌਰ ’ਤੇ ਗਠਨ ਕੀਤਾ ਗਿਆ। ਇਹ ਪ੍ਰੋਗਰਾਮ ਟ੍ਰਾਈਡੈਂਟ ਗਰੁੱਪ ਬਰਨਾਲਾ ਦੇ ਅਰੁਣ ਮੈਮੋਰੀਅਲ ਕੰਪਲੈਕਸ ਵਿਖੇ ਆਯੋਜਿਤ ਕੀਤਾ ਗਿਆ। ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਅਤੇ ਕੁਲਦੀਪ ਗਰੇਵਾਲ ਨੇ ਕਿਹਾ ਕਿ ਇਸ ਕਲੱਬ ਦਾ ਉਦੇਸ਼ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਸੁਤੰਤਰ ਅਤੇ ਨਿਰਪੱਖ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਮੀਡੀਆ ਨਾਲ ਸਬੰਧਤ ਮੁੱਦਿਆਂ ’ਤੇ ਇਕਜੁੱਟ ਹੋ ਕੇ ਕੰਮ ਕਰਨਾ ਹੈ। ਇਸ ਮੌਕੇ ਪ੍ਰੈਸ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਵੱਖ-ਵੱਖ ਅਖ਼ਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਡਿਜੀਟਲ ਮੀਡੀਆ ਦੇ ਸੀਨੀਅਰ ਅਤੇ ਨੌਜਵਾਨ ਪੱਤਰਕਾਰ ਸ਼ਾਮਲ ਕੀਤੇ ਗਏ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਪ੍ਰੈਸ ਕਲੱਬ ਦਾ ਗਠਨ ਪੱਤਰਕਾਰਾਂ ਦੀ ਸੁਰੱਖਿਆ, ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਸੁਤੰਤਰ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਕਲੱਬ ਰਾਹੀਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਪ੍ਰਭਾਵਸ਼ਾਲੀ ਕੰਮ ਕੀਤਾ ਜਾਵੇਗਾ ਨਾਲ ਹੀ ਪੱਤਰਕਾਰੀ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ ਅਤੇ ਇੱਕ ਕੈਲੰਡਰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਮੌਕੇ ਤਪਾ, ਹੰਡਿਆਇਆ, ਧਨੌਲਾ, ਮਹਿਲ ਕਲਾਂ, ਸ਼ੇਰਪੁਰ, ਸ਼ਹਿਣਾ ਅਤੇ ਭਦੌੜ ਕਸਬਿਆਂ ਦੇ ਪੱਤਰਕਾਰਾਂ .ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਕੁਮਾਰ ਦੇਵ, ਖਜਾਨਚੀ ਕਪਿਲ ਗਰਗ, ਸੁਖਵਿੰਦਰ ਸਿੰਘ ਭੰਡਾਰੀ, ਚਮਕੌਰ ਸਿੰਘ ਗੱਗੀ, ਸ਼ਾਮ ਗਰਗ,ਯਾਦਵਿੰਦਰ ਸਿੰਘ ਭੁੱਲਰ, ਗੋਬਿੰਦਰ ਸਿੰਘ, ਸੰਜੀਵ ਗਰਗ ਕਾਲੀ ਧਨੌਲਾ,ਹਰਦੀਪ ਸਿੰਘ ਹੈਰੀ, ਸੁਰਿੰਦਰ ਸਦਿਓੜਾ, ਵਿਕਾਸ ਗਰਗ, ਕਰਮਜੀਤ ਸਿੰਘ ਸਾਗਰ, ਪ੍ਰਦੀਪ ਕੁਮਾਰ, ਵਿਕਾਸ ਗੋਇਲ, ਬਲਵਿੰਦਰ ਸ਼ਰਮਾ, ਗੋਪਾਲ ਮਿੱਤਲ, ਪ੍ਰਦੀਪ ਕੁਮਾਰ ਮੰਗਾ, ਹਰਵਿੰਦਰ ਸਿੰਘ ਕਾਲਾ, ਅਕੇਸ਼ ਕੁਮਾਰ, ਹਿਮਾਂਸ਼ੂ ਗਰਗ, ਹਰਮਨ ਸਿੰਘ, ਅਮਨਦੀਪ ਸਿੰਘ, ਵਿਕਰਮ ਸਿੰਘ ਗਿੱਲ, ਕਰਨ ਕੁਮਾਰ, ਅਮਜਦ ਖਾਨ, ਸੰਜੀਵ ਕੁਮਾਰ, ਤੇਜਿੰਦਰ ਕੁਮਾਰ, ਕਰਨਪ੍ਰੀਤ ਕਰਨ, ਕ੍ਰਿਸ਼ਨ ਕੁਮਾਰ, ਮੋਹਿਤ ਸਿੰਗਲਾ, ਅਨਮੋਲ ਸਿੰਗਲਾ, ਭੂਸ਼ਣ ਘੜੈਲਾ, ਰਾਜੂ ਸਿੰਘ, ਜਸਵੀਰ ਸਿੰਘ ਮਾਣਕੀ, ਰਾਕੇਸ਼ ਜੇਠੀ, ਕਰਮਜੀਤ ਸਿੰਘ, ਸੱਤਪਾਲ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ, ਧਰਮਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਭਟੋਏ, ਅਮਨਦੀਪ ਸਿੰਘ, ਜਨਕ ਰਾਜ ਗੋਇਲ, ਪੂਜਾ ਸਿੰਗਲਾ, ਤੁਸ਼ਾਰ ਸ਼ਰਮਾ, ਨਵਦੀਪ ਸਿੰਘ ਆਦਿ ਤੋਂ ਇਲਾਵਾ ਬਲਵਿੰਦਰ ਸਿੰਘ ਸ਼ੇਰਪੁਰ ਆਦਿ ਹਾਜਰ ਸਨ।
0 comments:
एक टिप्पणी भेजें