ਭਾਰਤੀ ਕਿਸਾਨ ਯੂਨੀਅਨ ਡਕੌਦਾ ( ਬੂਟਾ ਬੁਰਜ ਗਿੱਲ) ਵੱਲੋਂ ਸਬ ਤਹਿਸੀਲ ਧਨੌਲਾ ਚ ਦੂਸਰੇ ਦਿਨ ਵੀ ਕੀਤੀ ਨਾਅਰੇਬਾਜ਼ੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਮਾਰਚ :-- ਭਾਰਤੀ ਕਿਸਾਨ ਯੂਨੀਅਨ ਏਕਤਾ ( ਬੂਟਾ ਬੁਰਜ ਗਿੱਲ) ਡਕੌਂਦਾ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਅਤੇ ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਜਵੰਦਾ ਦੀ ਅਗਵਾਈ ਵਿੱਚ ਸਬ ਤਹਿਸੀਲ ਧਨੌਲਾ ਮੂਹਰੇ ਦੂਸਰੇ ਦਿਨ ਵੀ ਨਾਅਰੇਬਾਜ਼ੀ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਿਕੰਦਰ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਸਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸਡੀਐਮ ਸਾਹਿਬ ਬਰਨਾਲਾ ਨੂੰ ਮਿਲ ਕੇ ਆਏ ਹਾਂ ਤੇ ਉਹਨਾਂ ਨੂੰ ਸਾਰੀ ਗੱਲਬਾਤ ਲਿਖਤੀ ਰੂਪ ਦੇ ਵਿੱਚ ਦੇ ਕੇ ਆਏ ਹਾਂ। ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਇਹ ਵਸੀਕਾ। ਤਸਦੀਕ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਪਿੰਡ ਕੁੱਬੇ ਦੀ ਸੋਸਾਇਟੀ ਵਿੱਚ ਰੱਖਿਆ ਇੱਕ ਨੋਜਵਾਨ ਜਿਸ ਨੇ ਕਿਸਾਨਾਂ ਦੇ ਲਿਮਟਾਂ ਦੇ ਪੈਸੇ ਨਹੀਂ ਭਰੇ ਜੋ ਸੈਕਟਰੀ ਦੀ ਮਿਲੀ ਭੁਗਤ ਕਾਰਨ ਲਾਪਤਾ ਹੋ ਗਿਆ। ਇਹ ਸਭ ਕੁਝ ਦੀ ਜਿੰਮੇਵਾਰੀ ਸੈਕਟਰੀ ਦੀ ਬਣਦੀ ਹੈ। ਅਤੇ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਵੀ ਚੱਲ ਰਹੀ ਹੈ। ਪ੍ਰੰਤੁ ਬੀਤੇ ਦਿਨ ਮੰਗਲਵਾਰ ਨੂੰ ਸੈਕਟਰੀ ਆਪਣੀ ਜਮੀਨ ਆਪਣੀ ਭੈਣ ਦੇ ਨਾਮ ਤੇ ਵਸੀਕਾ ਤਸਦੀਕ ਕਰਵਾਉਣ ਆਇਆ ਸੀ ਅਤੇ ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ ਅਤੇ ਉਹਨਾਂ ਨੇ ਸਬ ਤਹਿਸੀਲ ਦਫਤਰ ਧਨੌਲਾ ਪਹੁੰਚ ਕੇ ਨਾਅਰੇਬਾਜ਼ੀ ਕਰਕੇ ਨਾਇਬ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ । ਅੱਜ ਅਸੀਂ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸਡੀਐਮ ਸਾਹਿਬ ਬਰਨਾਲਾ ਨੂੰ ਦਿੱਤਾ ਹੈ।ਇਸ ਮੌਕੇ ਤੇ ਜਿਲਾ ਜਰਨਲ ਸਕੱਤਰ ਸਿਕੰਦਰ ਸਿੰਘ ਭੂਰੇ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ,ਬਲਵੰਤ ਸਿੰਘ ਨੰਬਰਦਾਰ, ਰਛਪਾਲ ਸਿੰਘ , ਦਰਸ਼ਨ ਸਿੰਘ, ਅਜੈਬ ਸਿੰਘ,ਮੱਖਣ ਸਿੰਘ ਜਵੰਧਾ, ਸਰਪੰਚ ਗੁਰਦੀਪ ਸਿੰਘ ਚੰਬਾ ਭੂਰੇ, ਬਿੱਲੂ ਸਿੰਘ ਜਵੰਧਾ , ਲੀਲਾ ਸਿੰਘ, ਨਛੱਤਰ ਸਿੰਘ ਬਲਦੇਵ ਸਿੰਘ, ਜੋਗਿੰਦਰ ਸਿੰਘ, ਭੋਲਾ ਸਿੰਘ ਭੂਰੇ , ਨਿੱਕਾ ਸਿੰਘ ,ਗੁਰਜੀਤ ਸਿੰਘ ਅਤੇ ਕੁੱਬੇ ਹੋਰ ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਵਸੀਕਾ ਤਸਦੀਕ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਪੱਕਾ ਮੋਰਚਾ ਕਿਉਂ ਨਾ ਲਾਉਣਾ ਪਵੇ।
0 comments:
एक टिप्पणी भेजें