ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਪਵਿੱਤਰ ਰਮਜਾਨ ਸਰੀਫ ਦੇ ਮਹੀਨੇ ਦੀਆਂ ਦਿੱਤੀਆਂ ਮੁਬਾਰਕਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,3 ਮਾਰਚ :- ਪੂਰੀ ਦੁਨੀਆਂ ਵਿੱਚ ਰਮਜਾਨ ਸ਼ਰੀਫ਼ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ । ਧਨੌਲਾ ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਵਿੱਚ ਪਹੁੰਚ ਰਮਜਾਨ ਸਰੀਫ ਦੇ ਮਹੀਨੇ ਦੀਆਂ ਮੁਬਾਰਕਾਂ ਦਿੱਤੀਆਂ । ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਇੱਥੋ ਦੇ ਮੁਸਲਿਮ ਭਾਈਚਾਰੇ ਵੱਲੋ ਭਾਈਚਾਰਕ ਸਾਂਝ ਅਤੇ ਸਾਰੇ ਧਰਮਾਂ ਨੂੰ ਬਰਾਬਰਤਾ ਦਿੱਤੀ ਜਾਂਦੀ ਹੈ ਜੋ ਬਹੁਤ ਸਲਾਘਾਯੋਗ ਕਦਮ ਹੈ। ਇਸ ਮੌਕੇ ਤੇ ਮੌਲਵੀ ਮੁਹੰਮਦ ਖਬੇਬ ਅਹਿਮਦ,ਡਾ. ਸਰਾਜ ਘਨੌਰ , ਮਿੱਠੂ ਖਾਨ, ਡਾਕਟਰ ਮੁਹੰਮਦ ਦਿਲਸਾਦ, ਖੁਸ਼ੀ ਮੁਹੰਮਦ, ਰਾਜੂ ਸ਼ਾਹ, ਜੈਦ ਖਾਨ,ਸਹਿਬਾਜ਼ ਤੇ ਪਿੰਡ ਵਾਸੀ ਹਾਜ਼ਰ ਸਨ ।
0 comments:
एक टिप्पणी भेजें