*ਮੈਂਬਰ ਪਾਰਲੀਮੈਂਟ ਮੀਤ ਹੇਅਰ ਵੱਲੋਂ ਰਾਮਬਾਗ ਬਰਨਾਲਾ ਵਿੱਚ ‘ਕ੍ਰਿਸ਼ਨਾ ਦੇਵੀ ਫਰੀ ਡਿਸਪੈਂਸਰੀ’ ਦੀ ਨਵੀਂ ਬਿਲਡਿੰਗ ਦਾ ਉਦਘਾਟਨ*
*ਸੇਠ ਲੱਖਪਤ ਰਾਏ ਅਤੇ ਮੀਤ ਹੇਅਰ ਨੇ ਗਿਆਰਾਂ-ਗਿਆਰਾਂ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ*
ਬਰਨਾਲਾ, 3 ਮਾਰਚ (ਕੇਸ਼ਵ ਵਰਦਾਨ ਪੁੰਜ /ਡਾ ਰਾਕੇਸ਼ ਪੁੰਜ ) : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਚਲਾਈ ਜਾ ਰਹੀ ਕ੍ਰਿਸ਼ਨਾ ਦੇਵੀ ਫਰੀ ਡਿਸਪੈਂਸਰੀ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਸੋਕ ਕੁਮਾਰ ਗਰੀਨ ਐਵੇਨਿਊ ਵਾਲਿਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇੱਕ ਸਦੀ ਪੁਰਾਣੀ ‘ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਵੱਲੋਂ ਭਾਈ ਘਨਈਆ ਜੀ ਵੱਲੋਂ ਸੁਰੂ ਕੀਤੇ ਮਾਨਵਤਾ ਦੀ ਸੇਵਾ ਦੇ ਕਾਰਜ ਨੂੰ ਅੱਗੇ ਵਧਾ ਰਹੀ ਹੈ। ਉਹਨਾਂ ਇਸ ਮੌਕੇ ਇਸ ਡਿਸਪੈਂਸਰੀ ਦੀ ਨਵੀਂ ਇਮਾਰਤ ਲਈ 11 ਲੱਖ ਰੁਪਏ ਦੇਣ ਵਾਲੇ ਸੇਠ ਲੱਖਪਤ ਰਾਏ ਅਤੇ ਅਸੋਕ ਕੁਮਾਰ ਦੀ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਰਾਮਬਾਗ ਬਰਨਾਲਾ ਵਿੱਚ ਮ੍ਰਿਤਕਾਂ ਦੀਆਂ ਅਸਥੀਆਂ ਰੱਖਣ ਅਤੇ ਦਸਾਹੀ ਦੀ ਕਿਰਿਆ ਕਰਮ ਕਰਨ ਲਈ ਬਣਨ ਵਾਲੀ ਇਮਾਰਤ ਵਾਸਤੇ ਉਹ ਆਪਣੇ ਅਖਿਤਿਆਰੀ ਐਮ.ਪੀ ਲੈਂਡ ਫੰਡ ਵਿੱਚੋਂ 11 ਲੱਖ ਰੁਪਏ ਦੀ ਗਰਾਂਟ ਬਹੁਤ ਜਲਦੀ ਭੇਜ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਲੋਕ ਦਾਨ ਵੀ ਉਥੇ ਹੀ ਦਿੰਦੇ ਹਨ, ਜਿਥੇ ਪ੍ਰਬੰਧਕਾਂ ਵੱਲੋਂ ਦਾਨ ਦਿੱਤਾ ਪੈਸਾ ਸਹੀ ਥਾਂ ਵਰਤਿਆ ਜਾਂਦਾ ਹੈ। ਉਹਨਾਂ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦੀ ਸਲਾਘਾ ਕਰਦਿਆਂ ਕਿਹਾ ਕਿ ਬਰਨਾਲਾ ਦੇ ਲੋਕ ਇਸ ਸੰਸਥਾ ਨੂੰ ਕਦੇ ਵੀ ਦਾਨ ਦੀ ਕਮੀ ਨਹੀਂ ਆਉਣ ਦੇਣਗੇ। ਇਸ ਮੌਕੇ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਨੇ ਮੀਤ ਹੇਅਰ ਅਤੇ ਅਸੋਕ ਕਮਾਰ ਗਰਗ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਫਰੀ ਡਿਸਪੈਂਸਰੀ ਵਿੱਚੋਂ ਹੁਣ ਤੱਕ ਸਵਾ ਮਰੀਜਾਂ ਨੂੰ ਇਲਾਜ ਅਤੇ ਫਰੀ ਦਵਾਈਆਂ ਦਿੱਤੀਆਂ ਜਾ ਚੁਕੀਆਂ ਹਨ। ਹੁਣ ਨਵੀਂ ਬਿਲਡਿੰਗ ਬਣਨ ਨਾਲ ਇਥੇ ਹੁਣ ਡਾਕਟਰ ਬੈਠਣਗੇ, ਜਿਹਨਾਂ ਵਿੱਚ ਡਾ: ਨਰੋਤਮ ਸਿੰਘ ਸੰਧੂ (ਐਮ.ਐਸ ਸਰਜਰੀ), ਅੱਖਾਂ ਦੇ ਡਾਕਟਰ ਅਵਿਨਾਸ ਬਾਂਸਲ (ਐਮ.ਐਸ ਆਈ), ਨੱਕ ਕੰਨ ਗਲੇ ਦੇ ਡਾਕਟਰ ਰਜਿੰਦਰ ਸਿੰਗਲ ਅਤੇ ਮੈਡੀਸਨ ਡਾਕਟਰ ਰਾਮੇਸ ਗਰਗ ਰੋਜਾਨਾ ਸਾਮ 4 : 30 ਵਜੇ ਤੋਂ 6 : 30 ਵਜੇ ਤੱਕ ਮਰੀਜਾਂ ਨੂੰ ਦੇਖਣਗੇ ਅਤੇ ਆਈ.ਐਲ.ਓ ਫੈਕਟਰੀ ਦੇ ਸਹਿਯੋਗ ਨਾਲ ਮਰੀਜਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਸਮੇਂ ਸਟੇਜ ਸਕੱਤਰ ਦਾ ਫਰਜ ਜਗਸੀਰ ਸਿੰਘ ਸੰਧੂ ਅਤੇ ਨਰਿੰਦਰ ਚੋਪੜਾ ਵੱਲੋਂ ਨਿਭਾਇਆ ਗਿਆ। ਇਸ ਮੌਕੇ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਜਿੰਦਲ, ਮੀਤ ਪ੍ਰਧਾਨ ਬੀਰਬਲ ਦਾਸ ਅਤੇ ਵਿਨੋਦ ਕਾਂਸਲ, ਚੇਅਰਮੈਨ ਲਾਜਪਤ ਰਾਏ, ਵੇਦ ਪ੍ਰਕਾਸ ਅਤੇ ਮੰਗਤ ਰਾਏ, ਵਿਨੋਦ ਕਾਂਸਲ, ਦੀਪਕ ਸੋਨੀ, ਯਸਪਾਲ, ਬਬਲੂ ਜਿਊਲਰ, ਗੋਪਾਲ ਸ਼ਰਮਾ, ਰਾਮਪਾਲ ਸਿੰਗਲਾ ਸਮੇਤ ਸੇਵਾ ਸੰਮਤੀ ਦੇ ਸਾਰੇ ਮੈਬਰਾਂਨ ਹਾਜਰ ਸਨ।
0 comments:
एक टिप्पणी भेजें