*ਨੌਜਵਾਨ ਦੇਸ਼ ਲਈ ਚਾਨਣ ਮੁਨਾਰੇ ਬਣਨ: ਮੜਕਨ*
ਕਮਲੇਸ਼ ਗੋਇਲ ਖਨੌਰੀ
27 ਮਾਰਚ 2025
ਪਟਿਆਲਾ- ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ 7 ਰੋਜਾ ਵਿਸ਼ੇਸ਼ ਕੈਂਪ (ਐਨਐਸਐਸ) ਵਿੱਚ ਅੱਜ ਸ਼੍ਰੀ ਨਮਨ ਮੜਕਨ ਪੀਸੀਐਸ ਆਰ ਟੀ ਓ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਇਸ ਮੌਕੇ ਉਨਾਂ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਦੇਸ਼ ਵਿੱਚੋਂ ਅਲਾਮਤਾ ਖਤਮ ਕਰਨ , ਤਰੱਕੀ ਕਰਨ ਲਈ ਐਨਐਸਐਸ ਨਾਲ ਜੁੜਨ ਦੀ ਲੋੜ ਹੈ, ਉਹਨਾਂ ਨੇ ਕਿਹਾ ਕਿ ਨੌਜਵਾਨ ਦੇਸ਼ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੇ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਨਾਗਰਿਕਾਂ ਦੀਆਂ ਟਰੈਫਿਕ ਨਿਯਮਾਂ ਸੰਬੰਧੀ ਕੀਤੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਈ ਵਾਰ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਉਹਨਾਂ ਨੇ ਆਪਣੇ ਪਰਿਵਾਰ ਦੇ ਹਾਦਸੇ ਦੀ ਗੱਲ ਵੀ ਸੁਣਾਈ। ਪ੍ਰੋਗਰਾਮ ਦੇ ਵਿੱਚ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਸ਼੍ਰੀ ਮੜਕਣ ਦਾ ਸਵਾਗਤ ਕਰਦੇ ਕਿਹਾ ਕਿ ਐਮੀਨੈਂਸ ਸਕੂਲ, ਸਰਕਾਰ ਦੀ ਜੋ ਨਵੇਕਲੀ ਸਕੀਮ ਹੈ ,ਇਸ ਦਾ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ, ਉਹਨਾਂ ਨੇ ਦੱਸਿਆ ਕਿ ਫੀਲਖਾਨਾ ਸਕੂਲ ਦੇ ਵਿੱਚ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਵੱਖ-ਵੱਖ ਸਹਿ ਵਿਦਿਅਕ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ ।ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਸਰਦਾਰ ਪ੍ਰਗਟ ਸਿੰਘ ਜੀ ਦੇ ਵਿਦਿਆਰਥੀਆਂ ਨੇ ਹੀਰ ਰਾਂਝੇ ਦੀ ਸੰਗੀਤਕ ਗਾਥਾ ਦਾ ਪ੍ਰਦਰਸ਼ਨ ਕੀਤਾ। ਵਲੰਟੀਅਰਜ ਵੱਲੋਂ ਐਨਐਸਐਸ ਲੀਡਰ ਮੋਦਨਾ ਗੁਪਤਾ ਨੇ ਕੈਂਪ ਸਬੰਧੀ ਰਿਪੋਰਟ ਪੇਸ਼ ਕੀਤੀ ,ਉਸਨੇ ਦੱਸਿਆ ਕਿ ਕਿੰਝ ਸਵੇਰ ਦੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਵਲੰਟੀਅਰਜ ਵੱਖ ਵੱਖ ਕਿਰਿਆਵਾਂ ਵਿੱਚ ਹਿੱਸਾ ਲੈਂਦੇ ਹਨ, ਜਿਸ ਨਾਲ ਉਹਨਾਂ ਦਾ ਸਮਾਜਿਕ ਤੇ ਬੌਧਿਕ ਵਿਕਾਸ ਹੋ ਰਿਹਾ ਹੈ ,ਇਸ ਸਬੰਧੀ ਵਲੰਟੀਅਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਕੂਲ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮੀਡੀਆ ਕੋਆਰਡੀਨੇਟਰ ਸ੍ਰੀ ਅਕਸ਼ੇ ਖਨੌਰੀ ਨੇ ਮੀਡੀਆ ਕਵਰੇਜ ਕੀਤੀ। ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਵਾਇਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਲੈਕਚਰਾਰ ਗੁਰਦੀਪ ਕੌਰ, ਲੈਕਚਰਾਰ ਡਾ. ਮੋਨਿਸ਼ਾ ਬੰਸਲ, ਲੈਕਚਰਾਰ ਡਾ. ਪਰਮਿੰਦਰ ਕੌਰ ,ਮੈਡਮ ਕਰਮਜੀਤ ਕੌਰ ,ਮੈਡਮ ਗਗਨਜੀਤ ਕੌਰ , ਮੈਡਮ ਨੀਤੂ ਆਦਿ ਨੇ ਸ਼ਿਰਕਤ ਕੀਤੀ
0 comments:
एक टिप्पणी भेजें