Contact for Advertising

Contact for Advertising

Latest News

मंगलवार, 11 मार्च 2025

ਭਾਰਤੀ ਕਿਸਾਨ ਯੂਨੀਅਨ ਡਕੌਦਾ( ਬੂਟਾ ਬੁਰਜ ਗਿੱਲ) ਵੱਲੋਂ ਸਭ ਤਹਿਸੀਲ ਧਨੌਲਾ ਚ ਕੀਤੀ ਨਾਅਰੇਬਾਜ਼ੀ

 ਭਾਰਤੀ ਕਿਸਾਨ ਯੂਨੀਅਨ ਡਕੌਦਾ( ਬੂਟਾ ਬੁਰਜ ਗਿੱਲ)  ਵੱਲੋਂ  ਸਭ ਤਹਿਸੀਲ ਧਨੌਲਾ ਚ ਕੀਤੀ ਨਾਅਰੇਬਾਜ਼ੀ 


ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 11 ਮਾਰਚ  :-- ਭਾਰਤੀ ਕਿਸਾਨ ਯੂਨੀਅਨ ਏਕਤਾ ( ਬੂਟਾ ਬੁਰਜ ਗਿੱਲ) ਡਕੌਂਦਾ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਅਤੇ ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਜਵੰਦਾ ਦੀ ਅਗਵਾਈ ਵਿੱਚ ਸਬ ਤਹਿਸੀਲ ਧਨੌਲਾ ਮੂਹਰੇ ਨਾਅਰੇਬਾਜ਼ੀ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਿਕੰਦਰ ਸਿੰਘ  ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਪਿੰਡ ਕੁੱਬੇ ਦੀ ਸੋਸਾਇਟੀ ਵਿੱਚ ਰੱਖਿਆ ਇੱਕ ਨੋਜਵਾਨ ਜਿਸ ਨੇ ਕਿਸਾਨਾਂ ਦੇ ਲਿਮਟਾਂ ਦੇ ਪੈਸੇ ਨਹੀਂ ਭਰੇ ਜੋ ਸੈਕਟਰੀ ਦੀ ਮਿਲੀ ਭੁਗਤ ਕਾਰਨ ਲਾਪਤਾ ਹੋ ਗਿਆ।  ਇਹ ਸਭ ਕੁਝ ਦੀ ਜਿੰਮੇਵਾਰੀ ਸੈਕਟਰੀ ਦੀ ਬਣਦੀ ਹੈ। ਅਤੇ ਇਸ ਸਾਰੇ  ਮਾਮਲੇ ਦੀ ਜਾਂਚ ਪੜਤਾਲ ਵੀ ਚੱਲ ਰਹੀ ਹੈ। ਪ੍ਰੰਤੁ  ਅੱਜ ਸੈਕਟਰੀ ਆਪਣੀ ਜਮੀਨ ਆਪਣੀ ਭੈਣ ਦੇ ਨਾਮ  ਤੇ ਵਸੀਕਾ ਤਸਦੀਕ ਕਰਵਾਉਣ ਆਇਆ ਸੀ ਅਤੇ ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ ਅਤੇ ਉਹਨਾਂ ਨੇ ਸਬ ਤਹਿਸੀਲ ਦਫਤਰ ਧਨੌਲਾ ਪਹੁੰਚ ਕੇ ਨਾਰੇਬਾਜ਼ੀ ਕੀਤੀ ਅਤੇ  ਨਾਇਬ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ। ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਨਾਇਬ ਤਹਿਸੀਲਦਾਰ ਸ. ਗੁਰਸੇਵਕ ਸਿੰਘ ਨੇ ਭਰੋਸਾ ਦਿੱਤਾ ਕਿ ਅੱਜ ਉਹ ਕਿਸੇ ਵੀ ਤਰ੍ਹਾਂ ਦਾ ਇਹਨਾਂ ਦਾ ਵਸੀਕਾ  ਤਸਦੀਕ ਨਹੀਂ ਕਰਨਗੇ ਪ੍ਰੰਤੂ ਕੱਲ ਤੱਕ ਉਹਨਾਂ ਨੂੰ ਕੋਰਟ ਦੇ ਆਰਡਰ ਜਾਂ ਕੋਈ ਹੋਰ ਪਰੂਫ ਜਰੂਰੀ ਦੇਣੇ ਪੈਣਗੇ। 

 ਇਸ ਮੌਕੇ ਤੇ ਸਿਕੰਦਰ ਸਿੰਘ ਭੂਰੇ, ਰਣਜੀਤ ਸਿੰਘ,ਬਲਵੰਤ ਸਿੰਘ ਨੰਬਰਦਾਰ, ਪਾਲ ਸਿੰਘ, ਮੱਖਣ ਸਿੰਘ ,ਬਲਦੇਵ ਸਿੰਘ, ਜੋਗਿੰਦਰ ਸਿੰਘ ਭੋਲਾ ਸਿੰਘ ਭੂਰੇ , ਅਤੇ ਕੁੱਬੇ ਹੋਰ ਕਿਸਾਨਾਂ ਨੇ ਕਿਹਾ ਕਿ  ਅਸੀਂ ਕਿਸੇ ਵੀ ਕੀਮਤ ਤੇ ਵਸੀਕਾ ਤਸਦੀਕ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਪੱਕਾ ਮੋਰਚਾ ਕਿਉਂ ਨਾ ਲਾਉਣਾ ਪਵੇ। ਇਸ ਮਾਮਲੇ ਸੰਬੰਧੀ ਜਦੋਂ ਨਾਇਬ ਤਹਿਸੀਲਦਾਰ ਧਨੌਲਾ ਨਾਲ ਗੱਲਬਾਤ ਕਰਨ ਲਈ ਗਏ ਤਾਂ ਉਹ ਜਾ ਚੁੱਕੇ ਸਨ।

ਭਾਰਤੀ ਕਿਸਾਨ ਯੂਨੀਅਨ ਡਕੌਦਾ( ਬੂਟਾ ਬੁਰਜ ਗਿੱਲ)  ਵੱਲੋਂ  ਸਭ ਤਹਿਸੀਲ ਧਨੌਲਾ ਚ ਕੀਤੀ ਨਾਅਰੇਬਾਜ਼ੀ
  • Title : ਭਾਰਤੀ ਕਿਸਾਨ ਯੂਨੀਅਨ ਡਕੌਦਾ( ਬੂਟਾ ਬੁਰਜ ਗਿੱਲ) ਵੱਲੋਂ ਸਭ ਤਹਿਸੀਲ ਧਨੌਲਾ ਚ ਕੀਤੀ ਨਾਅਰੇਬਾਜ਼ੀ
  • Posted by :
  • Date : मार्च 11, 2025
  • Labels :
  • Blogger Comments
  • Facebook Comments

0 comments:

एक टिप्पणी भेजें

Top