ਧਮਤਾਨ ਸਾਹਿਬ ਤੋਂ ਕੈਥਲ ਤੇ ਪਟਿਆਲਾ ਵਾਇਆ ਖਨੌਰੀ ਦੀ ਬਸ ਲੱਗਣ ਤੇ ਇਲਾਕਾ ਵਾਸੀਆਂ ਵਿੱਚ ਪਾਈ ਜਾ ਰਹੀ ਹੈ ਭਾਰੀ ਖੁਸ਼ੀ
ਕਮਲੇਸ਼ ਗੋਇਲ ਖਨੌਰੀ ਖਨੌਰੀ 25 ਮਾਰਚ - ਖਨੌਰੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਧਮਤਾਨ ਸਾਹਿਬ ਤੋਂ ਕੈਥਲ ਤੇ ਪਟਿਆਲਾ ਵਾਇਆ ਖਨੌਰੀ ਦੀ ਹਰਿਆਣਾ ਰੋਡਵੇਜ ਦੀ ਬੱਸ ਲੱਗਣ ਤੇ ਇਲਾਕਾ ਵਾਸੀਆਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਲਾਕੇ ਦੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਪਿਛਲੇ ਦਿਨੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰ.ਨਾਇਬ ਸਿੰਘ ਸੈਣੀ ਨੂੰ ਇਸ ਰੂਟ ਤੇ ਬੱਸ ਚਲਾਉਣ ਬਾਰੇ ਬੇਨਤੀ ਕੀਤੀ ਗਈ ਸੀ । ਜਿਸ ਤੇ ਸੁਣਵਾਈ ਕਰਦਿਆਂ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰ ਨਾਇਬ ਸਿੰਘ ਸੈਣੀ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਬੱਸਾਂ ਦੇ ਰੂਟ ਇੱਕ ਜੀਂਦ ਤੋਂ ਚੱਲ ਕੇ ਨਰਵਾਨਾ, ਧਮਤਾਨ ਸਾਹਿਬ, ਭੂਲਣ, ਮਾਂਡਵੀ , ਥੇੜੀ ਅਨਦਾਨਾ, ਬੌਪੁਰ ਬਨਾਰਸੀ ਖਨੌਰੀ ਹੋ ਕੇ ਕੈਥਲ ਅਤੇ ਇੱਕ ਰੂਟ ਇਸੇ ਤਰ੍ਹਾਂ ਖਨੌਰੀ ਤੋਂ ਪਟਿਆਲਾ ਤੁਰੰਤ ਸ਼ੁਰੂ ਕਰ ਦਿੱਤੇ ਗਏ। ਇਨ੍ਹਾਂ ਬੱਸਾਂ ਦੇ ਚੱਲਣ ਨਾਲ ਇਲਾਕਾ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਨਾਲ ਹਲਕਾ ਲਹਿਰਾ ਦੇ ਇਨ੍ਹਾਂ ਪਿੰਡਾਂ ਨੂੰ ਜੋ ਹਰਿਆਣਾ ਦੀ ਹੱਦ ਨਾਲ ਲੱਗਦੇ ਹਨ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਰਿਸ਼ਤੇਦਾਰੀਆਂ ਜ਼ਿਆਦਾਤਰ ਹਰਿਆਣਾ ਵਿੱਚ ਹਨ। ਇਸ ਮੌਕੇ ਪਹਿਲੇ ਦਿਨ ਇਨ੍ਹਾਂ ਬੱਸਾਂ ਦਾ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸਰਪੰਚ ਅੰਗਰੇਜ਼ ਸਿੰਘ ਥੇੜੀ, ਰਾਕੇਸ਼ ਕੁਮਾਰ ਬਨਾਰਸੀ, ਨਵੀਨ ਸ਼ਰਮਾ ਬਨਾਰਸੀ, ਬਿੰਦਰ ਸਿੰਘ ਸਰਪੰਚ ਬੌਪੁਰ, ਚਾਂਦੀ ਰਾਮ ਅਨਦਾਨਾ, ਕੁਲਦੀਪ ਸਿੰਘ ਗਿੱਲ ਆਦਿ ਪਤਵੰਤੇ ਸੱਜਣ ਹਾਜ਼ਰ ਸਨ।
0 comments:
एक टिप्पणी भेजें