*ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਚੌਥਾ ਸਨਮਾਨ ਸਮਾਰੋਹ ਦਾ ਆਯੋਜਨ*
*ਸਿੱਖਿਆ, ਸਿਹਤ,ਸੰਗੀਤ*
*,ਸਾਹਿਤ ,ਕਲਾ, ਸਮਾਜ ਸੇਵਾ,ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ* *ਪ੍ਰਾਪਤੀਆਂ ਕਰਨ ਵਾਲੀਆਂ 37 ਧੀਆਂ/ਔਰਤਾਂ ਦਾ ਕੀਤਾ ਗਿਆ ਸਨਮਾਨ*
ਕਮਲੇਸ਼ ਗੋਇਲ ਖਨੌਰੀ
ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਵਰਲਡ ਪੰਜਾਬੀ ਸੈੰਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਚੌਥਾ ਸਨਮਾਨ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੁੂਆਤ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦੇ ਵਿਦਿਆਰਥੀਆਂ ਦੀ ਟੀਮ ਹਰਮਨ ਸਿੰਘ ਤੇ ਸਤਨੂਰ ਸ਼ਰਮਾ ਦੁਆਰਾ ਸ਼ਬਦ ਗਾਇਨ ਕਰ ਕੇ ਕੀਤੀ। ਇਸ ਮੌਕੇ ਤੇ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਪੱਛਮੀ ਦੇਸ਼ਾਂ ਦੀਆਂ ਔਰਤਾਂ ਨੇ
ਲਾਮਬੰਦ ਹੋ ਕੇ ਆਪਣੇ ਹੱਕਾਂ ਅਤੇ ਬਰਾਬਰੀ ਵਾਸਤੇ ਆਵਾਜ਼ ਉਠਾਉਣੀ ਸ਼ਰੂ ਕਰ ਦਿੱਤੀ ਸੀ।
8 ਮਾਰਚ 1975 ਨੂੰ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਟਰੱਸਟ ਵੱਲੋੰ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਦੱਸਿਆ।
ਇਸ ਮੌਕੇ ਤੇ ਮੁੱਖ ਮਹਿਮਾਨ ਮੇਅਰ
ਕੁੰਦਨ ਗੋਗੀਆ ਨੇ ਸੰਬੋਧਨ ਕਰਦਿਆਂ ਟਰੱਸਟ ਵੱਲੋਂ
ਔਰਤਾਂ ਦੇ ਸਨਮਾਨ ਵਿੱਚ ਰੱਖੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਔਰਤਾਂ ਦੇ ਆਰਥਿਕ, ਸਿਆਸੀ ਤੇ ਸਮਾਜਿਕ ਉੱਪਲਬਧੀਆਂ ਦੇ ਉਤਸਵ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਹਨਾਂ ਨੇ ਔਰਤ ਵਰਗ ਲਈ ਮਹੱਤਵਪੂਰਨ ਦਿਵਸ ਤੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਭੀਮਇੰਦਰ, ਦਰੋਣਾਚਾਰੀਆ ਅਵਾਰਡੀ ਜੀਵਨਜੋਤ ਸਿੰਘ ਤੇਜਾ,
ਨਵਜੀਵਨੀ ਸਕੂਲ ਦੇ ਸਕੱਤਰ ਸਰਬਜੀਤ ਕੌਰ ਸੰਧੂ ਅਤੇ ਫਿਲਮੀ ਅਦਾਕਾਰ ਹਰਸ਼ਜੋਤ ਕੌਰ ਤੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਵੱਲੋੰ 37 ਧੀਆਂ/ਔਰਤਾਂ ਦਾ ਸਨਮਾਨ ਕਰਨਾ ਟਰੱਸਟ ਦਾ ਸ਼ਲਾਘਾਯੋਗ ਕਾਰਜ ਹੈ।ਇਸ ਪ੍ਰੋਗਰਾਮ ਵਿਚ ਜੀਵਨਜੋਤ ਸਿੰਘ ਤੇਜਾ ਦੇ ਮਾਤਾ ਜੀ ਰਜਿੰਦਰ ਕੌਰ ਤੇਜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਤੇ ਸਾਹਿਤਕਾਰ ਸੁਖਦੀਪ ਕੌਰ ਬਿਰਧਨੋ, ਸਿਮਰਨਜੀਤ ਕੌਰ,ਡਾ.ਚੇਤਨਾ ਸ਼ਰਮਾ,ਪ੍ਰਿੰਸੀਪਲ ਦੀਪ ਮਾਲਾ,ਪੁਸ਼ਵਿੰਦਰ ਕੌਰ,ਡਾ.ਕਿਰਨ ਸ਼ਰਮਾ ਅਤੇ ਸੁਖਚੈਨ ਕੌਰ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਤੇ ਟਰੱਸਟ ਵੱਲੋੰ ਸਿੱਖਿਆ,ਖੇਡਾਂ,
ਸੰਗੀਤ,ਸਾਹਿਤ,
ਕਲਾ, ਸਮਾਜਸੇਵਾ
, ਸਿਹਤ ਅਤੇ ਵਿਗਿਆਨ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 37 ਧੀਆਂ/ਔਰਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਪ੍ਰਿੰਸੀਪਲ ਨਰੇਸ਼ ਕੁਮਾਰੀ ਜੈਨ, ਪ੍ਰਿੰਸੀਪਲ ਦੀਪ ਮਾਲਾ ਗੋਇਲ, ਪ੍ਰਿੰਸੀਪਲ ਸੁਖਚੈਨ ਕੌਰ ਵਿਰਕ, ਸਾਬਕਾ ਪ੍ਰਿੰਸੀਪਲ ਨਰਿੰਦਰਜੀਤ ਕੌਰ ,ਹੈੱਡ ਮਿਸਟ੍ਰੈਸ ਸੰਨੀ ਗੁਪਤਾ, ਹੈੱਡ ਮਿਸਟ੍ਰੈਸ ਹਰਮਿੰਦਰ ਕੌਰ, ਅੰਗਰੇਜ਼ੀ ਲੈਕਚਰਾਰ ਕਿਰਨ ਸ਼ਰਮਾ,ਫਿਜਿਕਸ਼ ਲੈਕਚਰਾਰ ਮੀਨੂੰ ਸ਼ਰਮਾ, ਮੋਦੀ ਕਾਲਜ ਦੇ ਅਸਿਸਟੈੰਟ ਪ੍ਰੋਫੈਸਰ ਮੈਡਮ ਜਸਪ੍ਰੀਤ ਕੌਰ, ਮੈਡਮ ਚੇਤਨਾ ਸ਼ਰਮਾ ਅਤੇ ਅਧਿਆਪਕਾ ਸਚਨਾ ਰਾਣੀ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਾਹਿਤ ਦੇ ਖੇਤਰ ਵਿੱਚ ਡਾ. ਪੁਸ਼ਵਿੰਦਰ ਕੌਰ, ਅਮਨਜੋਤ ਕੌਰ, ਕੁਲਦੀਪ ਕੌਰ ਭੁੱਲਰ,ਮਨਿੰਦਰ ਕੌਰ ਬੱਸੀ, ਸਿਮਰਨਜੀਤ ਕੌਰ ਸਿਮਰ,ਰੁਪਿੰਦਰ ਕੌਰ ਅਤੇ ਸੁਖਦੀਪ ਕੌਰ ਬਿਰਧਨੋ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਪੱਤਰਕਾਰੀ ਦੇ ਖੇਤਰ ਵਿੱਚ ਰਿੰਪੀ ਗੁਪਤਾ,ਮਨਿੰਦਰ ਕੌਰ ਅਤੇ ਹਰਪ੍ਰੀਤ ਕੌਰ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਖੇਡਾਂ ਦੇ ਖੇਤਰ ਵਿੱਚੋੰ ਹਰਪ੍ਰੀਤ ਕੌਰ ਕੋਚ,ਟੀਨਾ,
ਨੀਲਮ,
ਵੰਸ਼ਿਕਾ ਵਰਮਾ,ਮਹਿਕ ਰਾਵਤ,ਜੇਸ਼ਨਾ ਆਹੂਜਾ,ਪਾਲਮਪ੍ਰੀਤ ਕੌਰ ਸੰਧੂ,ਪਰਾਂਜਲ ਅਤੇ ਜਯੋਤੀ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਪੁਲਿਸ ਸੇਵਾ ਦੇ ਖੇਤਰ ਵਿੱਚੋੰ ਜਸਵਿੰਦਰ ਕੌਰ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਟਰੱਸਟ ਵੱਲੋੰ ਸਮਾਜ ਸੇਵਾ ਦੇ ਖੇਤਰ ਵਿੱਚੋੰ ਰਿੰਕੂ ਮੋਦਗਿੱਲ, ਸੰਤੋਸ਼ ਸੰਧੀਰ, ਪਰਮਜੀਤ ਕੌਰ,ਸੁਮਨ ਗੋਇਲ, ਹਰਵਿੰਦਰ ਕੌਰ ਅਤੇ ਪ੍ਰਿਯੰਕਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ ਮੁੱਖ ਮਹਿਮਾਨਾਂ ਵੱਲੋੰ ਕੀਤਾ ਗਿਆ। ਟਰੱਸਟ ਵੱਲੋੰ ਸਮੂਹ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਟਰੱਸਟ ਦੇ ਖਜਾਨਚੀ ਨਰਿੰਦਰਪਾਲ ਸਿੰਘ ਤੇ ਉਪ ਸਕੱਤਰ ਮੈਡਮ ਸੰਤੋਸ਼ ਸੰਧੀਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਟਰੱਸਟ ਮੈੰਬਰਜ਼ ਦੀਪਕ ਭਾਰਦਵਾਜ, ਕੁਲਵਿੰਦਰ ਸਿੰਘ , ਅਮਰਿੰਦਰ ਸਿੰਘ ਤੇ ਸਨਮਾਨਯੋਗ ਸ਼ਖਸੀਅਤਾਂ ਦੇ ਪਰਿਵਾਰਕ ਮੈੰਬਰ ਵੀ ਹਾਜ਼ਰ ਸਨ।
ਇਸ ਮੌਕੇ ਤੇ ਸਕੂਲ ਆਫ਼ ਐਮੀਨੈੰਸ ਫੀਲਖਾਨਾ ਪਟਿਆਲਾ ਦੀਆਂ ਵਿਦਿਆਰਥਣਾਂ ਵੱਲੋੰ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਅੰਤ ਦੇ ਵਿੱਚ ਟਰੱਸਟ ਵੱਲੋੰ ਰਿਫਰੈਸ਼ਮੈਟ ਦਾ ਪ੍ਰਬੰਧ ਕੀਤਾ।
0 comments:
एक टिप्पणी भेजें