ਵਿਸ਼ਵ ਮੌਖਿਕ ਸਿਹਤ ਦਿਵਸ ਤਹਿਤ ਜਾਗਰੂਕਤਾ ਗਤੀਵਿਧੀਆਂ
Keshav vardaan Punj
ਬਰਨਾਲਾ, 20 ਮਾਰਚ
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਹਸਦਾ ਚਿਹਰਾ ਹਸਦਾ ਮਨ ਵਿਸ਼ੇ 'ਤੇ ਵਿਸ਼ਵ ਮੌਖਿਕ ਸਿਹਤ ਸਬੰਧੀ ਜਾਗਰੂਕਤਾ ਅਤੇ ਚੈੱਕਅਪ ਕਰਕੇ ਸਿਹਤ ਕੇਂਦਰਾਂ ਅਤੇ ਸਕੂਲਾਂ 'ਚ ਗਤੀਵਿਧੀਆਂ ਕਰਵਈਆਂ ਗਈਆਂ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਨੇ ਕੀਤਾ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਬਰਨਾਲਾ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਮੌਖਿਕ ਸਿਹਤ ਦਿਵਸ ਸਬੰਧੀ ਸਿਵਲ ਹਸਪਤਾਲ ਬਰਨਾਲਾ, ਸਬ-ਡਵੀਜ਼ਨਲ ਹਸਪਤਾਲ ਤਪਾ, ਸੀ ਐਚ ਸੀ ਧਨੌਲਾ ਦੇ ਦੰਦਾਂ ਦੇ ਮਾਹਿਰ ਡਾਕਟਰੀ ਟੀਮਾਂ ਵੱਲੋਂ ਚੈਕਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਗਿਆ ਕਿ ਸਿਹਤਮੰਦ ਜਿੰਦਗੀ ਲਈ ਮੂੰਹ ਦੀ ਤੰਦਰੁਸਤੀ ਜ਼ਰੂਰੀ ਹੈ।
ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਵੰਦਨਾ ਭਾਂਵਰੀ ਨੇ ਦੱਸਿਆ ਕਿ ਮਾਲਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਜਾਗਰੂਕਤਾ ਚਾਰਟ ਬਣਾਏ ਗਏ ਅਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਦੰਦਾਂ ਦੀ ਕਿਸੇ ਵੀ ਪ੍ਰਕਾਰ ਦੀ ਤਕਲੀਫ ਹੋਵੇ ਜਾਂ ਹਰ ਛੇ ਮਹੀਨੇ ਬਾਅਦ ਆਪਣਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਹਰ ਰੋਜ਼ ਸਵੇਰੇ ਦੰਦ ਸਾਫ਼ ਕਰਨਾ, ਸੌਣ ਤੋਂ ਪਹਿਲਾਂ ਦੰਦ ਸਾਫ਼ ਕਰਨਾ, ਤਿੰਨ ਮਹੀਨੇ ਬਾਅਦ ਬਰੱਸ਼ ਜ਼ਰੂਰ ਬਦਲਣਾ ਚਾਹੀਦਾ ਹੈ, ਦੰਦਾਂ ਨੂੰ 2-3 ਮਿੰਟ ਲਈ ਬਰੱਸ਼ ਜ਼ਰੂਰ ਕਰੋ।
ਦੰਦਾਂ ਦੀ ਤੰਦਰੁਸਤੀ ਲਈ ਤੰਬਾਕੂ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਭੋਜਨ ਵਿੱਚ ਮਿੱਠੀਆਂ ਤੇ ਦੰਦਾਂ ਨੂੰ ਚਿਪਕਣ ਵਾਲੀਆਂ ਟਾਫੀ ਚਾਕਲੇਟ ਨਹੀਂ ਖਾਣੇ ਚਾਹੀਦੇ, ਸਖਤ ਖਾਣ ਵਾਲੀਆਂ ਚੀਜਾਂ ਦੰਦਾਂ ਨਾਲ ਨਹੀਂ ਤੋੜਨੀਆਂ ਚਾਹੀਦੀਆਂ। ਵਿਟਾਮਿਨ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਸੰਤੁਲਿਤ ਭੋਜਣ ਲੈਣਾ ਚਾਹੀਦਾ ਹੈ। ਇਸ ਸਮੇਂ ਮਾਲਵਾ ਨਰਸਿੰਗ ਕਾਲਜ ਦਾ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।
0 comments:
एक टिप्पणी भेजें