ਪਿੰਡ ਫਤਿਹਗੜ੍ਹ ਛੰਨਾਂ ਵਿਖੇ ਕਿਸਾਨਾਂ ਨੂੰ ਫੜਨ ਗਈ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਘੇਰਿਆ
ਭਾਰੀ ਗਿਣਤੀ ਵਿੱਚ ਕਿਸਾਨ ਆਗੂਆਂ ਵੱਲੋਂ ਲਾਏ ਧਰਨੇ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਬੇਰੰਗ ਮੁੜਨਾ ਪਿਆ
ਸੰਜੀਵ ਗਰਗ ਕਾਲੀ,
ਧਨੌਲਾ ਮੰਡੀ, 4 ਮਾਰਚ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਭਾਰਤ ਦੇ ਸੱਦੇ ਤੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਮਜਦੂਰਾਂ ਦੀਆਂ ਬਣਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕੇ ਮੋਰਚੇ ਦੀਆਂ ਮੁਕੰਮਲ ਤਿਆਰੀਆਂ ਹਨ। ਭਾਵੇਂ ਸੰਯੁਕਤ ਕਿਸਾਨ ਭਾਰਤ ਦੇ ਦਬਾਅ ਸਦਕਾ ਕੇਂਦਰ ਸਰਕਾਰ ਵੱਲੋ ਨਵੀਂ ਖੇਤੀ ਦਾ ਖਰੜਾ ਲਾਗੂ ਕਰਨ ਲਈ ਰਾਜ ਸਰਕਾਰਾਂ ਨੂੰ ਭੇਜਿਆ ਗਿਆ ਸੀ। ਪੰਜਾਬ ਸਰਕਾਰ ਨੂੰ ਸੈਸ਼ਨ ਜੱਜ ਕੇ ਰੱਦ ਕਰਨਾ ਪਿਆ ਹੈ। ਉਸ ਦੀ ਕੜੀ ਵਜੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਜਥੇਬੰਦੀਆਂ ਦੇ ਗਿਰਫ਼ਤਾਰ ਕੀਤੇ ਆਗੂ ਤੇ ਵਰਕਰ ਤੁਰੰਤ ਰਿਹਾਅ ਕੀਤੇ ਜਾਣ।ਜਦੋਂ ਅੱਜ ਸਵੇਰ ਹੁੰਦਿਆਂ ਹੀ ਪਿੰਡ ਪਿੰਡ ਛਾਪੇਮਾਰੀ ਕਰਨ ਉਪਰੰਤ ਪਿੰਡ ਫਤਿਹਗੜ੍ਹ ਛੰਨਾਂ ਵਿਖੇ ਬਲਾਕ ਬਲੌਰ ਸਿੰਘ ਛੰਨਾਂ ਦੇ ਘਰ ਧਨੌਲਾ ਥਾਣੇ ਵੱਲੋਂ ਛਾਪਾਂ ਮਾਰ ਕੇ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਇਕਾਈ ਨੂੰ ਭਿਣਕ ਪੈਂਦਿਆਂ ਹੀ ਪਿੰਡ ਦੇ ਗੁਰੂਘਰ ਅਨਾਉਸਮੈਂਟ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਵਿੱਚ ਹੀ ਘੇਰ ਲਿਆ ਗਿਆ ਸੀ। ਬਾਅਦ ਵਿੱਚ ਜ਼ਿਲ੍ਹੇ ਦਾ ਭਾਰੀ ਇਕੱਠ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਵਾਕੇ ਦਿੱਲੀ ਮਾਡਲ ਪੇਸ਼ ਕਰਨਾ ਚਾਹੁੰਦੀ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਦਾ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੀਤਾਂ ਗਿਆ ਹੈ।5 ਮਾਰਚ ਦੇ 7 ਰੋਜ਼ਾ ਮੋਰਚੇ ਨੂੰ ਦੀ ਤਿਆਰੀ ਨੂੰ ਭਾਂਪਦਿਆਂ ਸੂਬਾ ਕਮੇਟੀ ਦੇ ਕਹਿਣ ਤੇ ਪੁਲਿਸ ਪ੍ਰਸ਼ਾਸਨ ਨੂੰ ਛੱਡ ਦਿੱਤਾ ਗਿਆ ਹੈ ਤੇ ਸਾਰੇ ਜ਼ਿਲ੍ਹੇ ਵਰਕਰਾਂ ਨੂੰ ਚੰਡੀਗੜ੍ਹ ਜਾਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖਜਾਨਚੀ ਭਗਤ ਸਿੰਘ, ਕ੍ਰਿਸ਼ਨ ਸਿੰਘ ਛੰਨ੍ਹਾਂ , ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ,ਸੁਖਦੇਵ ਸਿੰਘ ਗੁਰਨਾਮ ਸਿੰਘ ਭੋਤਨਾ ਦਰਸ਼ਨ ਸਿੰਘ ਚੀਮਾ ਕੁਲਜੀਤ ਸਿੰਘ ਵਜੀਦਕੇ ,ਮਾਨ ਸਿੰਘ ਗੁਰਮ ,ਆਦਿ ਆਗੂ ਹਾਜਰ ਸਨ।
0 comments:
एक टिप्पणी भेजें