Contact for Advertising

Contact for Advertising

Latest News

मंगलवार, 4 मार्च 2025

ਪੱਤਰਕਾਰਾਂ ਤੇ ਨਜਾਯਾਜ ਪਰਚੇ ਲੋਕਤੰਤਰ ਦੀ ਹੱਤਿਆ /ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ

ਪੱਤਰਕਾਰਾਂ ਤੇ ਨਜਾਯਾਜ ਪਰਚੇ ਲੋਕਤੰਤਰ ਦੀ ਹੱਤਿਆ /ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ 



 ਬਟਾਲਾ 

              ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇਕ ਮੀਟਿੰਗ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਵਿੱਚ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਗਈ ਅਤੇ ਜਿਹੜੇ ਪਰਚੇ ਪੱਤਰਕਾਰਾਂ ਉੱਤੇ ਨਜਾਇਜ਼ ਕੀਤੇ ਜਾਂਦੇ ਹਨ ਉਹਨਾਂ ਦੀ ਸਖਤ ਨਿੰਦਾ ਕੀਤੀ ਗਈ ਅਤੇ ਸਰਕਾਰ ਨੂੰ ਕਿਹਾ ਗਿਆ ਕਿ ਪੱਤਰਕਾਰ ਜਾਂ ਕਿਸੇ ਤੇ ਵੀ ਅਗਰ ਕੋਈ ਪਰਚਾ ਕੀਤਾ ਜਾਂਦਾ ਹੈ ਤਾਂ ਉਹਦੀ ਪੂਰੀ ਇਨਕੁਆਇਰੀ ਕਰਕੇ ਪਰਚਾ ਕਰਨਾ ਚਾਹੀਦਾ ਹੈ ਜਿਹੜਾ ਕਿ ਕਈ ਵਾਰੀ ਬਾਅਦ ਵਿੱਚ ਸਰਕਾਰਾਂ ਰੱਦ ਵੀ ਕਰਾਉਂਦੀਆਂ ਹਨ ਉਹ ਕੰਮ ਨਾ ਕਰਨਾ ਪਵੇ। ਇਸ ਮੀਟਿੰਗ ਵਿੱਚ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ ਜੀ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਇਹ ਮੀਟਿੰਗ ਪੰਜਾਬ ਵਾਈਸ ਪ੍ਰਧਾਨ ਸੰਜੀਵ ਮਹਿਤਾ ਜੀ ਦੇ ਦਫਤਰ ਵਿਖੇ ਕੀਤੀ ਗਈ ਅਤੇ ਜਥੇਬੰਦੀ ਨੇ ਇੱਕ ਵਾਰੀ ਫਿਰ ਸਪਸ਼ਟ ਕੀਤਾ ਕਿ ਸਾਡੀ ਜਥੇਬੰਦੀ ਦੀ ਕੋਈ ਵੀ ਮੈਂਬਰ ਸ਼ਿਪ ਫੀਸ ਨਹੀਂ ਹੈ ਜੇਕਰ ਕੋਈ ਸਾਡੀ ਜਥੇਬੰਦੀ ਦੇ ਨਾਂ ਤੇ ਮੈਂਬਰਸ਼ਿਪ ਫੀਸ ਮੰਗਦਾ ਹੈ ਤਾਂ ਹਾਈ ਕਮਾਂਡ ਨੂੰ ਜਾਣੂ ਕਰਾਇਆ ਜਾ ਸਕਦਾ ਹੈ ਜਿਸ ਤੇ ਹਾਈਕਮਾਂਡ ਕਾਰਵਾਈ ਕਰੇਗੀ। ਅਤੇ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕੱਲੇ ਪੀਲੇ ਕਾਰਡ ਵਾਲੇ ਹੀ ਪੱਤਰਕਾਰ ਨਹੀਂ ਹੁੰਦੇ ਬਲਕਿ ਜਿਸ ਵੀ ਪੱਤਰਕਾਰ ਨੂੰ ਕਿਸੇ ਵੀ ਅਖਬਾਰ ਜਾਂ ਚੈਨਲ ਵੱਲੋਂ ਆਈ ਕਾਰਡ ਦਿੱਤਾ ਗਿਆ ਹੈ ਅਤੇ ਉਸ ਦੀਆਂ ਖਬਰਾਂ ਲੱਗਦੀਆਂ ਹਨ ਉਹ ਪੱਤਰਕਾਰ ਹੈ ਵੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਸਰਕਾਰ ਦੇ ਕਈ ਵੱਡੇ ਅਫਸਰ ਇਹ ਪੁੱਛ ਲੈਂਦੇ ਹਨ ਕਿ ਤੁਹਾਡਾ ਪੀਲਾ ਕਾਰਡ ਕਿੱਥੇ ਹੈ ਪੀਲਾ ਕਾਰਡ ਹਰ ਇੱਕ ਕੋਲ ਜਰੂਰੀ ਨਹੀਂ ਹੈ ਕਿਉਂਕਿ ਜੇਕਰ ਇੱਕ ਸ਼ਹਿਰ ਵਿੱਚ ਇੱਕ ਅਖਬਾਰ ਜਾਂ ਚੈਨਲ ਦੇ ਦੋ ਤੋਂ ਵੱਧ ਪੱਤਰਕਾਰ ਕੰਮ ਕਰਦੇ ਹਨ ਤਾਂ ਉਹਨਾਂ ਵਿੱਚੋਂ ਸਿਰਫ ਦੋ ਨੂੰ ਹੀ ਪੀਲਾ ਕਾਰਡ ਮਿਲਦਾ ਹੈ ਤੇ ਇਸ ਕਰਕੇ ਬਾਕੀ ਦੇ ਪੱਤਰਕਾਰ ਪੱਤਰਕਾਰੀ ਤੋਂ ਬਾਹਰ ਨਹੀਂ ਸਮਝੇ ਜਾ ਸਕਦੇ।

ਪੱਤਰਕਾਰਾਂ ਤੇ ਨਜਾਯਾਜ ਪਰਚੇ ਲੋਕਤੰਤਰ ਦੀ ਹੱਤਿਆ /ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ
  • Title : ਪੱਤਰਕਾਰਾਂ ਤੇ ਨਜਾਯਾਜ ਪਰਚੇ ਲੋਕਤੰਤਰ ਦੀ ਹੱਤਿਆ /ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ
  • Posted by :
  • Date : मार्च 04, 2025
  • Labels :
  • Blogger Comments
  • Facebook Comments

0 comments:

एक टिप्पणी भेजें

Top