*ਕੈਬਨਿਟ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ 'ਚ ਵਿਕਾਸ ਕਾਰਜਾਂ ਦਾ ਉਦਘਾਟਨ*
*- ਸ਼ੰਕਰ ਕਲੋਨੀ, ਮੁੰਡੀਆਂ ਖੁਰਦ ਅਤੇ ਦਸ਼ਮੇਸ਼ ਕਲਾਂ 'ਚ ਲਗਾਈਆਂ ਜਾਣਗੀਆਂ ਇੰਟਰਲਾਕ ਟਾਈਲਾਂ*
ਸਾਹਨੇਵਾਲ, 09 ਮਾਰਚ (000) - ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਸ਼ੰਕਰ ਕਲੋਨੀ, ਮੁੰਡੀਆਂ ਖੁਰਦ ਅਤੇ ਦਸ਼ਮੇਸ਼ ਕਲਾਂ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਚੇਅਰਮੈਨ ਹੇਮਰਾਜ ਰਾਜੀ, ਬਲਾਕ ਪ੍ਰਧਾਨ ਤਜਿੰਦਰ ਸਿੰਘ, ਸਰਪੰਚ ਨੇਹਾ ਚੌਰਸੀਆ, ਸਰਪੰਚ ਪੰਮਾ ਗਰੇਵਾਲ, ਸਰਪੰਚ ਜਸਪਾਲ ਸਿੰਘ, ਸਰਬਜੀਤ ਸੈਣੀ, ਸੁਖਦੇਵ ਸਿੰਘ, ਜੱਗਾ ਸਿੰਘ, ਹੈਪੀ ਸੈਣੀ, ਮੁਕੰਦ ਸਿੰਘ, ਦਲਵੀਰ ਸਿੰਘ, ਸੁੱਖਾ ਰੰਧਾਵਾ, ਵਿੱਕੀ, ਪ੍ਰਿੰਸ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਕਾਸ ਕਾਰਜਾਂ ਲਈ ਫੰਡਾਂ ਦੋ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।
------
0 comments:
एक टिप्पणी भेजें