Contact for Advertising

Contact for Advertising

Latest News

रविवार, 9 मार्च 2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਇਕਾਈ ਜਿਲ੍ਹਾ ਬਰਨਾਲਾ ਦੀ ਚੋਣ ਹੋਈ ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ - ਸੋਨਾ

 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਇਕਾਈ ਜਿਲ੍ਹਾ ਬਰਨਾਲਾ ਦੀ ਚੋਣ ਹੋਈ ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ - ਸੋਨਾ


ਬਰਨਾਲਾ 9 ਮਾਰਚ  ਸਥਾਨਕ ਗੁਰੂ ਘਰ ਬੀਬੀ ਪ੍ਰਧਾਨ ਕੌਰ ਵਿੱਖੇ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਸ੍ਰ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲਾ ਬਰਨਾਲਾ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਇੰਜ ਗੁਰਜਿੰਦਰ ਸਿੰਘ ਸਿੱਧੂ ਨੂੰ ਅਗਲੇ ਤਿੰਨ ਸਾਲ ਲਈ ਜਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਹ ਜਾਣਕਾਰੀ ਪ੍ਰੈਸ ਦੇ ਨਾ ਇਕ ਪ੍ਰੈਸ ਨੋਟ ਜਾਰੀ ਕਰਕੇ ਗੁਰਜੰਟ ਸਿੰਘ ਸੋਨਾ ਨੇ ਦਿੱਤੀ ਉਹਨਾਂ ਦੱਸਿਆ ਕਿ ਸਰਭ ਸ੍ਰੀ ਸੁਖਦਰਸ਼ਨ ਸਿੰਘ ਸ੍ਰੀ ਵਾਇਸ ਪ੍ਰਧਾਨ ਬਸੰਤ ਸਿੰਘ ਉਗੋ ਵਾਇਸ ਪ੍ਰਧਾਨ ਗੁਰਜੰਟ ਸਿੰਘ ਸੋਨਾ ਜਰਨਲ ਸਕੱਤਰ ਅਤੇ ਕੁਲਵਿੰਦਰ ਸਿੰਘ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਸ੍ਰੀ ਰਾਜੇਸ਼ ਭੁਟਾਨੀ ਅਵਤਾਰ ਸਿੰਘ ਸਿੱਧੂ ਸ੍ਰੀ ਵਿਪਨ ਕੁਮਾਰ ਗੁਰਮੀਤ ਸਿੰਘ ਖੁੱਡੀ ਯੋਗਰਾਜ ਯੋਗੀ ਰਾਜਿੰਦਰ ਕੁਮਾਰ ਪੰਡਿਤ ਜਗਦੀਸ਼ ਕੁਮਾਰ ਗੁਰਦੇਵ ਸਿੰਘ ਮੱਕੜ ਗੁਰਜੰਟ ਸਿੰਘ ਨਾਈਵਾਲਾ ਲਖਵਿੰਦਰ ਕੁਮਾਰ ਸਾਰੇ ਐਗਜੀਕਿਉਟਿਵ  ਮੈਬਰ ਲਏ ਗਏ ਹਨ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਇਕ ਮੈਬਰ ਦੀ ਜੁੰਮੇਵਾਰੀ ਬਣਦੀ ਹੈ ਕੇ ਲੋੜਮੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਦੀ ਹੀ ਮਦਦ ਕੀਤੀ ਜਾਵੇ ਅਤੇ ਉਹਨਾਂ ਸਮੂਹ ਮੈਬਰਾ ਨੂੰ ਤਾਕੀਦ ਕੀਤੀ ਕੇ ਜਿਲ੍ਹੇ ਅੰਦਰ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਜਾਕੇ ਪਤਾ ਕੀਤਾ ਜਾਵੇ ਕੇ ਆਰ ਓ ਫਿਲਟਰ ਲੱਗੇ ਹਨ ਜਾ ਨਹੀਂ ਜੇਕਰ ਨਹੀਂ ਲੱਗੇ ਤਾਂ ਉਸ ਸਕੂਲ਼ ਵਿੱਚ ਆਰ ਓ ਸੰਸਥਾ ਵੱਲੋ ਮੁਫ਼ਤ ਲਗਾਏ ਜਾਣਗੇ ਤਾਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੇਈਆ ਹੋ ਸਕੇ ਇਹੀ ਸੁਪਨਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਉਬਰਾਏ ਸਾਹਿਬ ਦਾ ਹੈ। ਸਿੱਧੂ ਨੇ ਕਿਹਾ ਕਿ ਆਪਣੀ ਸੰਸਥਾ ਵੱਲੋ ਮਦਦ ਲੈਣ ਵਾਲੇ ਵਿਅਕਤੀ ਵਾਕਿਆ ਹੀ ਲੋੜਵੰਦ ਹੋਣਾ ਚਾਹੀਦਾ ਹੈ।



ਫੋਟੋ - ਸਮੂਹ ਮੈਬਰ ਦੂਸਰੀ ਵਾਰੀ ਚੁਣੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਇਕਾਈ ਜਿਲ੍ਹਾ ਬਰਨਾਲਾ ਦੀ ਚੋਣ ਹੋਈ ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ - ਸੋਨਾ
  • Title : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਇਕਾਈ ਜਿਲ੍ਹਾ ਬਰਨਾਲਾ ਦੀ ਚੋਣ ਹੋਈ ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ - ਸੋਨਾ
  • Posted by :
  • Date : मार्च 09, 2025
  • Labels :
  • Blogger Comments
  • Facebook Comments

0 comments:

एक टिप्पणी भेजें

Top