ਹਰੀਗੜ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਚਾਉਂਦੇ ਹੋਏ ਦੂਸਰੇ ਵਿਅਕਤੀ ਦੀ ਵੀ ਮੌਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਮਾਰਚ :-- ਧਨੌਲਾ ਨੇੜੇ ਹਰੀਗੜ੍ਹ ਪਿੰਡ ਲੰਘਦੀ ਕੋਟਲਾ ਬਰਾਂਚ ਨਹਿਰ ਵਿੱਚ ਅੱਜ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹਰੀਪੁਰਾ ਬਸਤੀ ਸੰਗਰੂਰ ਨੇ ਛਾਲ ਮਾਰ ਦਿੱਤੀ। ਇੱਥੇ ਨਹਿਰ ਦੇ ਕਿਨਾਰੇ ਖੜੇ ਇੱਕ ਵਿਅਕਤੀ ਸ਼ਰਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਹਰੀਗੜ੍ਹ ਨੇ ਵੀ ਉਸਨੂੰ ਬਚਾਉਣ ਲਈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਡੁੱਬ ਰਹੇ ਚਮਕੌਰ ਸਿੰਘ ਨੂੰ ਕੱਢਣ ਲਈ ਜਦੋਂ ਉਸਨੇ ਉਸਨੂੰ ਜੱਫੀ ਪਾਈ ਤਾਂ ਚਮਕੌਰ ਸਿੰਘ ਨੇ ਉਸ ਦਾ ਗਲਾ ਫੜ ਲਿਆ ਅਤੇ ਸ਼ਰਨਪ੍ਰੀਤ ਨੂੰ ਤੈਰਨ ਤੋਂ ਅਸਮਰਥ ਕਰ ਦਿੱਤਾ। ਜਿਸ ਨਾਲ ਸਰਨਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਦੋਨੇ ਹੀ ਪਾਣੀ ਵਿੱਚ ਡੁੱਬ ਗਏ ਅਤੇ ਦੋਵਾਂ ਦੀ ਮੌਤ ਹੋ ਗਈ। ਐਸ ਐਚ ਓ ਧਨੋਲਾ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
0 comments:
एक टिप्पणी भेजें