ਚੈੱਕ ਬਾਉਂਸ ਦੇ ਕੇਸ ਵਿੱਚੋਂ ਇੱਕ ਵਿਅਕਤੀ ਬਾਇੱਜ਼ਤ ਬਰੀ
ਬੀਬੀਸੀ ਨਿਊਜ਼
ਬਰਨਾਲਾ,8 ਮਾਰਚ:-
ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਕੁਮਾਰ ਗਰਗ ਅਡੀਸ਼ਨਲ ਚੀਫ ਜੱਜ ਸਾਹਿਬ ਨੇ ਚੈੱਕ ਦੇ ਕੇਸ ਵਿੱਚੋਂ ਇੱਕ ਵਿਅਕਤੀ ਨੂੰ ਬਾਇੱਜਤ ਬਰੀ ਦਾ ਹੁਕਮ ਸਾਦਰ ਫਰਮਾਇਆ। ਕੇਸ ਵਿਚੋਂ ਬਰੀ ਹੋਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹਨਾਂ ਉੱਤੇ ਇੱਕ ਪੈਟਰੋਲ ਪੰਪ ਮਾਲਕ ਵੱਲੋਂ ਉਸ ਉੱਪਰ ਬਿਜ਼ਨਸ ਵਿੱਚ ਹੇਰ ਫੇਰ ਕਰਕੇ ਠੱਗੀ ਮਾਰਨ ਦੇ 7 ਲੱਖ ਦਾ ਚੈੱਕ ਬਾਉਂਸ ਦਾ ਕੇਸ ਕੀਤਾ ਸੀ। ਦੋਸ਼ੀ ਵਿਅਕਤੀ ਨੇ ਦੱਸਿਆ ਕਿ ਉਸ ਵੱਲੋਂ ਪੇਸ਼ ਕੀਤੇ ਗਏ ਵਕੀਲ ਐਡਵੋਕੇਟ ਗੁਰਪ੍ਰੀਤਪਾਲ ਸਿੰਘ ,ਐਡਵੋਕੇਟ ਹਰਪ੍ਰੀਤ ਪਾਲ ਸਿੰਘ ਅਤੇ ਐਡਵੋਕੇਟ ਕਮਲਜੀਤ ਕੌਰ ਸੋਹਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਬਾਇੱਦਤ ਬਰੀ ਕਰਨ ਦਾ ਸਾਦਰ ਫਰਮਾਨ ਸੁਣਾਇਆ।
0 comments:
एक टिप्पणी भेजें