ਘਰੇਲੂ ਝਗੜੇ ਕਾਰਨ ਮਾਂ ਨੇ ਧੀ ਸਮੇਤ ਨਹਿਰ ਚ ਮਾਰੀ ਛਾਲ
ਧੀ ਦੀ ਹੋਈ ਮੌਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਮਾਰਚ :-- ਪਤੀ ਪਤਨੀ ਦੇ ਘਰੇਲੂ ਝਗੜੇ ਕਾਰਨ ਅੱਜ ਪਤਨੀ ਨੇ ਆਪਣੀ ਛੇ ਸਾਲਾਂ ਧੀ ਸਮੇਤ ਨੇੜਲੇ ਪਿੰਡ ਹਰੀਗੜ੍ਹ ਵਿਖੇ ਕੋਟਲਾ ਬਰਾਂਚ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਦੌਰਾਨ ਨਹਿਰ ਨੇੜੇ ਲੋਕਾਂ ਨੇ ਮਾਂ ਨੂੰ ਤਾਂ ਬਚਾ ਲਿਆ ਪਰ ਛੇ ਸਾਲਾਂ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ, ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਵਾਸੀ ਸਹਿਣਾ ਜੌ ਧਨੌਲਾ ਦੇ ਬਾਰੂ ਸਿੰਘ ਨਾਲ ਵਿਆਹੀ ਹੋਈ ਸੀ, ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਆਪਸੀ ਲੜਾਈ ਝਗੜਾ ਰਹਿਣ ਲੱਗ ਪਿਆ, ਦੋਵਾਂ ਪਿੰਡਾਂ ਦੀਆਂ ਪੰਚਾਇਤਾ ਨੇ ਕਈ ਵਾਰ ਸੁਲਝਾਉਣ ਦੀ ਕੋਸਿਸ ਕੀਤੀ, ਪਰ ਅੱਜ ਅਮਨਦੀਪ ਕੌਰ ਨੇ ਆਪਣੀ 6 ਸਾਲਾਂ ਦੀ ਬੱਚੀ ਗੁਰਨੀਤ ਕੌਰ ਦੇ ਸਮੇਤ ਹਰੀਗੜ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਦਾ ਨੇੜੇ ਜਾ ਰਹੇ ਨੌਜਵਾਨਾਂ ਨੂੰ ਪਤਾ ਲੱਗਣ ਤੇ ਅਮਨਦੀਪ ਕੌਰ ਨੂੰ ਬਾਹਰ ਕੱਢ ਲਿਆ, ਅਤੇ ਬੱਚੀ ਗੁਰਨੀਤ ਕੌਰ ਪਾਣੀ ਦਾ ਤੇਜ ਵਹਾਅ ਹੋਣ ਕਾਰਨ ਰੁੜ ਗਈ, ਕੁਝ ਸਮੇਂ, ਬਾਅਦ ਬੱਚੀ ਗੁਰਨੀਤ ਕੌਰ ਦੀ ਲਾਸ਼ ਨੂੰ ਵੀ ਬਾਹਰ ਕੱਢ ਲਿਆ ਗਿਆ। ਜਾਣਾ ਧਨੌਲਾ ਦੀ ਮੁੱਖ ਅਫਸਰ ਇੰਸਪੈਕਟਰ ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਬਾਰੂ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 32 /103 (1) ਬੀਐਨਐਸ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।
0 comments:
एक टिप्पणी भेजें