ਮਹਾਰਾਜਾ ਅਗਰਸੈਨ ਹਸਪਤਾਲ ਚੈਰੀਟੇਬਲ ਟਰੱਸਟ ਦਿੱਲੀ ਦੀ ਚੋਣ ਦੌਰਾਨ ਸ੍ਰੀਮਤੀ ਮੀਨਾ ਸੁਭਾਸ ਗੁਪਤਾ ਪ੍ਰਧਾਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / ਦਿੱਲੀ / ਬੀਤੀ ਦਿਨ ਮਹਾਰਾਜਾ ਅਗਰਸੈਨ ਹਸਪਤਾਲ ਤੇ ਚੈਰੀਟੇਬਲ ਟਰਸਟ ਪੰਜਾਬੀ ਬਾਗ ਦਿੱਲੀ ਦੀਆਂ ਹੋਈਆਂ ਚੋਣਾਂ ਦੌਰਾਨ ਸ਼੍ਰੀਮਤੀ ਮੀਨਾ ਸੁਭਾਸ ਗੁਪਤਾ ਪ੍ਰਧਾਨ ਅਤੇ ਸ਼੍ਰੀ ਅਸ਼ੋਕ ਕੁਮਾਰ ਗਰਗ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼੍ਰੀ ਅਸ਼ੋਕ ਕੁਮਾਰ ਨੂੰ 896, ਰਘਵੀਰ ਜੀ ਨੂੰ 726 ਸੁਨੀਲ ਗੋਇਲ ਨੂੰ 174 ਵੋਟਾਂ ਪਈਆਂ। ਇਸੇ ਤਰ੍ਹਾਂ ਹੀ ਪ੍ਰਧਾਨ ਸੀ੍ਮਤੀ ਮੀਨੂ ਸੁਭਾਸ ਗੁਪਤਾ ਵੀ ਭਾਰੀ ਵੋਟਾਂ ਨਾਲ ਜੇਤੂ ਰਹੇ। ਸ਼੍ਰੀ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ 165 ਕਰੋੜ ਰੁਪਆ ਇਕੱਠਾ ਕਰਕੇ ਇਸ ਹਸਪਤਾਲ ਨੂੰ 550 ਬੈਡਾ ਦਾ ਬਣਾਇਆ ਜਾਵੇਗਾ। ਸ੍ਰੀ ਅਸ਼ੋਕ ਕੁਮਾਰ ਗਰਗ ਦੀ ਹੋਈ ਜਿੱਤ ਤੇ ਦਿੱਲੀ ਵਾਸੀਆਂ ਪੰਜਾਬ ਵਾਸੀਆਂ ਅਤੇ ਹੋਰ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੇ ਵਧਾਈਆਂ ਦਿੱਤੀਆਂ
0 comments:
एक टिप्पणी भेजें